ਪੰਜਾਬ ਵਿਚ ਚੋਣਾਂ 4 ਫਰਵਰੀ ਨੂੰ, ਵੋਟਾਂ ਦੀ ਗਿਣਤੀ 11 ਮਾਰਚ ਨੂੰ

ਪੰਜਾਬ ਵਿਚ ਚੋਣਾਂ 4 ਫਰਵਰੀ ਨੂੰ, ਵੋਟਾਂ ਦੀ ਗਿਣਤੀ 11 ਮਾਰਚ ਨੂੰ

ਪੰਜ ਰਾਜਾਂ ‘ਚ ਚੋਣ ਤਰੀਕਾਂ ਦਾ ਐਲਾਨ
ਨਵੀਂ ਦਿੱਲੀ/ਬਿਊਰੋ ਨਿਊਜ਼:
ਭਾਰਤ ਦੇ ਪੰਜ ਰਾਜਾਂ ਦੀਆਂ ਵਿਧਾਨ ਸਭਾਈ ਲਈ ਚੋਣ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਵਲੋਂ 4 ਜਨਵਰੀ ਬੁੱਧਵਾਰ ਨੂੰ ਦੁਪਹਿਰ 12:00 ਵਜੇ ਇੱਥੇ ਬੁਲਾਈ ਗਈ ਪ੍ਰੈਸ ਕਾਨਫਰੰਸ ਮੌਕੇ ਚੋਣ ਤਾਰੀਖਾਂ ਦਾ ਐਲਾਨ ਕਰਦਿਆਂ ਮੁੱਖ ਚੋਣ ਕਮਿਨਸ਼ਰ ਨਸੀਮ ਜ਼ੈਦੀ ਨੇ ਕਿਹਾ ਕਿ ਪੰਜਾਬ ਵਿਚ 117 ਵਿਧਾਨ ਸਭਾ ਹਲਕਿਆਂ ਲਈ ਇਕੋ ਪੜਾਅ ਵਿਚ ਚੋਣਾਂ 4 ਫਰਵਰੀ ਦਿਨ ਸ਼ਨਿੱਚਰਵਾਰ ਨੂੰ ਹੋਣਗੀਆਂ। ਇਸ ਸਬੰਧੀ ਨੋਟੀਫਿਕੇਸ਼ਨ 11 ਜਨਵਰੀ ਦਿਨ ਬੁੱਧਵਾਰ ਨੂੰ ਹੋਵੇਗਾ। ਨਾਮਜ਼ਦਗੀਆਂ 19 ਜਨਵਰੀ ਤੋਂ ਭਰੀਆਂ ਜਾਣਗੀਆਂ ਤੇ ਕਾਗਜ਼ ਵਾਪਸੀ 21 ਜਨਵਰੀ ਤੱਕ ਹੋ ਸਕੇਗੀ। ਪੰਜਾਬ ਤੋ ਇਲਾਵਾ ਉੱਤਰ ਪ੍ਰਦੇਸ਼, ਉਤਰਾਖੰਡ, ਗੋਆ ਅਤੇ ਮਨੀਪੁਰ ਦੀਆਂ ਚੋਣ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਗੋਆ ਵਿਚ ਇਕ ਪੜਾਅ ਵਿਚ 4 ਫਰਵਰੀ ਨੂੰ ਵੋਟਾਂ ਪੈਣਗੀਆਂ। ਉਤਰਾਖੰਡ ਵਿਚ 15 ਫਰਵਰੀ ਨੂੰ ਇਕ ਪੜਾਅ ਵਿਚ ਵੋਟਾਂ ਪੈਣਗੀਆਂ। ਮਨੀਪੁਰ ਵਿਚ ਦੋ ਪੜਾਵਾਂ ਵਿਚ ਚੋਣਾਂ ਹੋਣਗੀਆਂ। ਪਹਿਲੇ ਪੜਾਅ ਦੀ ਚੋਣ 4 ਮਾਰਚ ਅਤੇ ਦੂਜੇ ਪੜਾਅ ਦੀ ਚੋਣ 8 ਮਾਰਚ ਨੂੰ ਹੋਵੇਗੀ। ਉਤਰ ਪ੍ਰਦੇਸ਼ ਵਿਚ ਚੋਣਾਂ 7 ਪੜਾਵਾਂ ਵਿਚ ਹੋਣਗੀਆਂ। 11, 15, 19,23, 27 ਫਰਵਰੀ, 4, 8 ਮਾਰਚ ਨੂੰ ਵੋਟਾਂ ਪੈਣਗੀਆਂ। ਸਾਰੀਆਂ ਸੀਟਾਂ ‘ਤੇ ਵੋਟਾਂ ਦੀ ਗਿਣਤੀ 11 ਮਾਰਚ ਨੂੰ ਹੋਵੇਗੀ। ਜਨਾਬ ਜ਼ੈਦੀ ਨੇ ਕਿਹਾ ਕਿ ਆਜ਼ਾਦ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਸਰੁਖਿਆ ਸਮੇਤ ਸਾਰੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣਗੇ। 5 ਰਾਜਾਂ ਦੇ 690 ਹਲਕਿਆਂ 16 ਕਰੋੜ ਵੋਟਰ ਆਪਣੇ ਵਪਟ ਦੇ ਹੱਕ ਦੀ ਵਰਤੋਂ ਕਰਦਿਆਂ ਅਪਣੇ ਨੁਮਾਇੰਦਿਆਂ ਦੀ ਚੋਣ ਕਰਨਗੇ।