ਵਿਸਕਾਨਸਿਨ ਆਟੋ ਰੇਸਿੰਗ ਸਮਾਰੋਹ ਵਿਚ 3 ਲੋਕਾਂ ਦਾ ਗੋਲੀ ਮਾਰ ਕੇ ਕਤਲ

ਵਿਸਕਾਨਸਿਨ ਆਟੋ ਰੇਸਿੰਗ ਸਮਾਰੋਹ ਵਿਚ 3 ਲੋਕਾਂ ਦਾ ਗੋਲੀ ਮਾਰ ਕੇ ਕਤਲ

ਯੂਨੀਅਨ ਗਰੋਵ/ਬਿਊਰੋ ਨਿਊਜ਼ :
ਆਟੋ ਰੇਸਿੰਗ ਦੇ ਇਕ ਸਮਾਰੋਹ ਦੌਰਾਨ 3 ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕੇਨੋਸ਼ਾ ਕਾਉਂਟੀ ਦੇ ਸ਼ੇਰਿਫ ਡੇਵਿਡ ਬੇਥ ਨੇ ਦੱਸਿਆ ਕਿ ਗੋਲੀਬਾਰੀ ਦੀ ਖਬਰ ਤੋਂ ਬਾਅਦ ਸ਼ਾਮ ਕਰੀਬ 7 ਵਜੇ ਦੇ ਵਿਚਕਾਰ ਅਧਿਕਾਰੀਆਂ ਨੂੰ ਯੂਨੀਅਨ ਗਰੋਵ ਦੇ ਗਰੇਟ ਲੇਕਸ ਡਰੈਗਵੇ ਵਿਚ ਵਾਪਰੀ ਇਸ ਘਟਨਾ ਦੀ ਜਾਣਕਾਰੀ ਮਿਲੀ। ਬੇਥ ਨੇ ਦੱਸਿਆ ਕਿ ਇਕ ਵਿਅਕਤੀ ਨੇ ਖਾਣ ਪੀਣ ਦਾ ਸਾਮਾਨ ਵੇਚਣ ਵਾਲੀ ਦੁਕਾਨ ਕੋਲ 3 ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ। ਮ੍ਰਿਤਕਾਂ ਦੇ ਦੋਸਤਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨੇ ਦੱਸਿਆ, ”ਅਸਲ ਵਿਚ ਕੀ ਹੋਇਆ ਸੀ ਅਤੇ ਕਿਸ ਕਾਰਨ ਉਨ੍ਹਾਂ ਦਾ ਕਤਲ ਹੋ ਗਿਆ, ਇਸ ਬਾਰੇ ਪੁਖਤਾ ਜਾਣਕਾਰੀ ਨਹੀਂ ਹੈ।” ਉਨ੍ਹਾਂ ਨੇ ਦੱਸਿਆ ਕਿ ਇਸ ਵਿਚ 2 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਤੀਜੇ ਵਿਅਕਤੀ ਨੇ ਹਸਪਤਾਲ ਜਾਂਦੇ-ਜਾਂਦੇ ਦਮ ਤੋੜ ਦਿੱਤਾ। ਇਨ੍ਹਾਂ ਵਿਚੋਂ ਘੱਟ ਤੋਂ ਘੱਟ 2 ਵਿਅਕਤੀ ਇਲਿਨੋਇਸ ਦੇ ਔਰੋਰਾ ਦੇ ਰਹਿਣ ਵਾਲੇ ਸਨ। ਸ਼ੈਰਿਫ ਦਫ਼ਤਰ ਦਾ ਅਨੁਮਾਨ ਹੈ ਕਿ ‘ਲਾਰੀ’ਸ ਫਨ ਫੇਸਟ’ ਵਿਚ ਘੱਟ ਤੋਂ ਘੱਟ 5,000 ਲੋਕ ਇਕੱਠੇ ਹੋਏ ਸਨ। ਜ਼ਿਕਰਯੋਗ ਹੈ ਕਿ ਯੂਨੀਅਨ ਗਰੋਵ ਮਿਲਵਾਕੀ ਤੋਂ ਕਰੀਬ 40.23 ਕਿਲੋਮੀਟਰ ਦੱਖਣ ਵਿਚ ਸਥਿਤ ਹੈ।