ਜਾਰਜੀਆ ਇਲਾਕੇ ਵਿੱਚ ਤੂਫਾਨ ਕਾਰਨ 18 ਮੌਤਾਂ

ਜਾਰਜੀਆ ਇਲਾਕੇ ਵਿੱਚ ਤੂਫਾਨ ਕਾਰਨ 18 ਮੌਤਾਂ

ਟੰਪਾ (ਫਲੋਰਿਡਾ)/ਬਿਊਰੋ ਨਿਊਜ਼:
ਅਮਰੀਕਾ ਦੇ ਦੱਖਣੀ ਰਾਜਾਂ ਵਿੱਚ ਬੇਹੱਦ ਖ਼ਰਾਬ ਮੌਸਮ ਦੌਰਾਨ ਐਤਵਾਰ ਨੂੰ ਆਏ ਭਿਆਨਕ ਤੂਫਾਨ ਅਤੇ ਝੱਖੜ ਵਿੱਚ ਘੱਟੋਘੱਟ 18 ਲੋਕਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਹਨ । ਸਭ ਤੋਂ ਵੱਧ 7 ਮੌਤਾਂ ਜਾਰਜੀਆ ਦੀ ਕੁੱਕ ਕਾਉਂਟੀ ਵਿੱਚ ਹੋਈਆਂ ਦੱਸੀਆਂ ਜਾਂਦੀਆਂ ਹਨ। ਜਾਰਜੀਆ ਦੇ ਗਵਰਨਰ ਨਥਨ ਡੀਲ ਵਲੋਂ ਰਾਜ ਦੇ ਦੱਖਣੀ-ਕੇਂਦਰੀ ਹਿਸਿਆਂ ਦੀਆਂ 7 ਕਾਉਂਟੀਆਂ ਵਿੱਚ ਹੰਗਾਮੀ ਹਾਲਾਤ ਐਲਾਨੀ ਗਈ।  ਜਦੋਂ ਮਿਸਸਿਪੀ ਵਿੱਚ 4 ਮੌਤਾਂ ਹੋਈਆਂ ਦੱਸੀਆਂ ਜਾਂਦੀਆਂ ਹਨ।
ਝੱਖੜ, ਮੀਂਹ ਅਅਤੇ ਤੂਫਾਨ ਕਾਰਨ ਬਹੁਤ ਸਾਰੀਆਂ ਇਮਾਰਤਾਂ ਢਹਿ ਗਈਆਂ, ਘਰਾਂ ਦੀਆਂ ਛੱਤਾਂ ਉਡ ਗਈਆਂ, ਦਰਖਤ ਪੁਟੇ ਗਏ, ਬਿਜਲੀ ਤੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਅਤੇ ਲੋਕ ਸੰਕਟ ਵਿੱਚ ਫਸੇ ਹੋਏ ਹਨ। ਮੌਸਮ ਵਿਭਾਗ ਨੇ ਫਲੋਰਿਡਾ ਅਤੇ ਅਲਬਾਮਾ ਵਿੱਚ ਵੀ ਹਾਲਾਤ ਖਰਾਬ ਹੋਣ ਦੀ ਚਿਤਾਵਨੀ ਦਿੱਤੀ।
ਇਸੇ ਦੌਰਾਨ ਪੱਛਮੀਂ ਕੈਲੀਫੋਰਨੀਆਂ ਵਿੱਚ ਭਾਰੀ ਬਾਰਸ਼ ਨੇ ਵੀ ਜਨਜੀਵਨ ਪ੍ਰਭਾਵਿਤ ਕੀਤਾ ਹੋਇਆ ਹੈ।