ਸ੍ਰੀ ਗੁਰੂ ਸਿੰਘ ਸਭਾ ਵਾਲਨਟ ਵਿਖੇ ਪ੍ਰਕਾਸ਼ ਪੁਰਬ ਸਬੰਧੀ ਧਾਰਮਿਕ ਸਮਾਰੋਹ 14 ਨਵੰਬਰ, ਸੋਮਵਾਰ ਨੂੰ

ਸ੍ਰੀ ਗੁਰੂ ਸਿੰਘ ਸਭਾ ਵਾਲਨਟ ਵਿਖੇ ਪ੍ਰਕਾਸ਼ ਪੁਰਬ ਸਬੰਧੀ ਧਾਰਮਿਕ ਸਮਾਰੋਹ 14 ਨਵੰਬਰ, ਸੋਮਵਾਰ ਨੂੰ

ਵਾਲਨਟ/ਬਿਊਰੋ ਨਿਊਜ਼ :
ਸ੍ਰੀ ਗੁਰੂ ਸਿੰਘ ਸਭਾ, ਵਾਲਨਟ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 547ਵਾਂ ਪ੍ਰਕਾਸ਼ ਪੁਰਬ 14 ਨਵੰਬਰ, ਦਿਨ ਸੋਮਵਾਰ ਨੂੰ 2001, ਵਾਲਨਟ ਡਰਾਈਵ ਸਾਊਥ, ਵਾਲਨਟ, ਕੈਲੀਫੋਰਨੀਆ 91789 ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਸ਼ਾਮ 6 :00 ਵਜੇ ਪਾਏ ਜਾਣਗੇ। ਰਹਿਰਾਸ ਸਾਹਿਬ ਦਾ ਪਾਠ ਸ਼ਾਮ 6 :00 ਵਜੇ ਤੋਂ 6 : 30 ਵਜੇ ਤੱਕ ਹੋਵੇਗਾ। ਇਸ ਤੋਂ ਬਾਅਦ ਭਾਈ ਰਘਬੀਰ ਸਿੰਘ ਅਤੇ ਭਾਈ ਸੁਖਦੇਵ ਸਿੰਘ ਦੇ ਰਾਗੀ ਜਥੇ ਵਲੋਂ ਸ਼ਾਮ 6: 30 ਵਜੇ ਤੋਂ ਰਾਤ 8 :30 ਵਜੇ ਤੱਕ ਕੀਰਤਨ ਸਰਵਨ ਕਰਵਾਇਆ ਜਾਵੇਗਾ। ਸ੍ਰੀ ਆਖੰਡ ਪਾਠ ਅਤੇ ਗੁਰੂ ਕੇ ਲੰਗਰ ਦੀ ਸੇਵਾ ਪਰਮਜੀਤ ਸਿੰਘ ਗਰੁੱਪ ਅਤੇ ਪਰਿਵਾਰਾਂ ਵਲੋਂ ਕੀਤੀ ਜਾਵੇਗੀ। ਪਕੌੜੇ ਅਤੇ ਬਾਦਾਮ ਮਿਲਕ ਦਾ ਵੀ ਲੰਗਰ ਲਾਇਆ ਜਾਵੇਗਾ। ਸਾਧ ਸੰਗਤ ਨੂੰ ਮਠਿਆਈਆਂ ਲਿਆਉਣ ਦੀ ਅਪੀਲ ਕੀਤੀ ਗਈ ਹੈ। ਵਧੇਰੇ ਜਾਣਕਾਰੀ ਲੈਣ ਲਈ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਸਵਰਨ ਸਿੰਘ ਦਬਗੋਤਰਾ (909)861-20202, ਸਾਹਿਬ ਸਿੰਘ ਭੁੱਲਰ (626)893-2314, ਗੁਰਚਰਨ ਸਿੰਘ ਆਨੰਦ (626)298-9960, ਸੋਹਨ ਸਿੰਘ ਗਿੱਲ (562)569-2702, ਹਨਵੰਤ ਬੀਰ ਸਿੰਘ ਸਾਹਨੀ (626)369-3305 ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਕੀਰਤਨ ਅਤੇ ਹੋਰ ਜਾਣਕਾਰੀ ਲਈ ਤੁਸੀਂ ਹਨਵੰਤ ਬੀਰ ਸਿੰਘ ਸਾਹਨੀ (626)369-3305 ਜਾਂ ਭਾਈ ਰਘਬੀਰ ਸਿੰਘ ਨਾਲ (626)833-8240 ਨਾਲ ਸੰਪਰਕ ਕਰ ਸਕਦੇ ਹੋ।