ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਨਾਨਕ ਸਦਨ ਵਿਖੇ ਸਮਾਰੋਹ 11 ਤੋਂ 14 ਨਵੰਬਰ ਤੱਕ

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਨਾਨਕ ਸਦਨ ਵਿਖੇ ਸਮਾਰੋਹ 11 ਤੋਂ 14 ਨਵੰਬਰ ਤੱਕ

ਲਾਸ ਏਂਜਲਸ/ਬਿਊਰੋ ਨਿਊਜ਼:
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਨਾਨਕ ਸਦਨ ਵਿਖੇ 11 ਤੋਂ 14 ਨਵੰਬਰ ਤੱਕ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ ਤੱਪਦੀ ਹੋਈ ਸਮੁੱਚੀ ਲੋਕਾਈ ਨੂੰ ਤਾਰਨ ਵਾਲੇ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਮੂਹ ਸਾਧ ਸੰਗਤ ਅਤੇ ਮੈਨਜਮੈਂਟ ਦੇ ਸਹਿਯੋਗ ਨਾਲ 11 ਤੋਂ 14 ਨਵੰਬਰ ਤੱਕ ਗੁਰਦੁਆਰਾ ਨਾਨਕ ਸਦਨ, ਨੌਰਡਆਫ ਸਟਰੀਟ, ਨੌਰਥ ਹਿਲਜ, ਕੈਲੀਫੋਰਨੀਆ ਵਿਖੇ ਬੜੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਹਫ਼ਤਾਵਾਰੀ ਮੀਟਿੰਗ ਉਪਰੰਤ ਮੌਖਸਿੰਦਰ ਸਿੰਘ ਮੁੱਖ ਸੇਵਾਦਾਰ ਅਤੇ ਗਜਿੰਦਰ ਸ਼ਾਹ ਸਿੰਘ ਸੈਕਟਰੀ ਨੇ ਕੀਤਾ। ਮੀਟਿੰਗ ਉਪਰੰਤ ਉਨ੍ਹਾਂ ਕਿਹਾ ਕਿ ਵਿਸ਼ੇਸ਼ ਤੌਰ ਉਤੇ ਸ੍ਰੀ ਆਖੰਡ ਪਾਠ ਸਾਹਿਬ 11 ਨਵੰਬਰ ਸ਼ੁੱਕਰਵਾਰ ਨੂੰ ਸਵੇਰੇ 10:00 ਵਜੇ ਅਰੰਭ ਹੋਣਗੇ ਜਿਨ੍ਹਾਂ ਦੀ ਸਮਾਪਤੀ 13 ਨਵੰਬਰ ਐਤਵਾਰ ਨੂੰ ਸਵੇਰੇ 10:00 ਵਜੇ ਹੋਵੇਗੀ ਉਪਰੰਤ ਸਵੇਰੇ 10:30 ਵਜੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੋਣਗੇ। ਸੁਖਮਨੀ ਸਾਹਿਬ ਦੇ ਪਾਠ ਤੋਂ ਉਪਰੰਤ ਕਥਾ ਅਤੇ ਕੀਰਤਨ ਦੇ ਪ੍ਰਵਾਹ ਬਾਅਦ ਦੁਪਹਿਰ 1.15 ਵਜੇ ਤੱਕ ਚੱਲਣਗੇ ਜਿਸ ਵਿਚ ਡਾ. ਕੁਲਦੀਪ ਸਿੰਘ ਜੀ ਕਥਾ ਅਤੇ ਭਾਈ ਗਗਨਦੀਪ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਲੇ ਰਸਭਿੰਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਤੋਂ ਇਲਾਵਾ ਲਸ਼ਮਣ ਚੇਲਾ ਰਾਮ ਜੀ ਵਿਸ਼ੇਸ਼ ਤੌਰ ਤੇ ਕੀਰਤਨ ਦੀ ਹਾਜ਼ਰੀ ਭਰਨਗੇ। ਇਸੇ ਹੀ ਦਿਨ ਲਗਾਤਾਰ 40 ਦਿਨਾਂ ਤੋਂ ਚੱਲ ਰਹੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਸਮਾਪਤੀ ਅਤੇ ਪ੍ਰਭਾਤ ਫੇਰੀਆਂ ਦੀ ਅਰਦਾਸ ਵੀ ਹੋਵੇਗੀ।
ਇਨ੍ਹਾਂ ਸਮਾਗਮਾਂ ਵਿਚ ਆਖੰਡ ਪਾਠ ਦੀ ਸੇਵਾ ਬੀਬੀ ਨਾਨਕੀ ਸੁਖਮਨੀ ਸਾਹਿਬ ਸੋਸਾਇਟੀ ਦੇ ਸਮੂਹ ਮੈਂਬਰਾਂ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। ਲੰਗਰਾਂ ਦੀ ਸੇਵਾ ਸਮੂਹ ਸਿੰਧੀ ਪਰਿਵਾਰਾਂ ਵੱਲੋਂ ਵਿਸ਼ੇਸ਼ ਤੌਰ ਤੇ ਕੀਤੀ ਜਾ ਰਹੀ ਹੈ।
ਪ੍ਰਕਸ਼ ਪੂਰਬ ਨੂੰ ਹੀ ਸਮਰਪਿਤ 14 ਨਵੰਬਰ ਸੋਮਵਾਰ ਨੂੰ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਾਏ ਜਾਣਗੇ, ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਫਲਸਫੇ ਅਤੇ ਬਾਣੀ ਸਬੰਧੀ ਵਿਸ਼ੇਸ਼ ਕਥਾ ਅਤੇ ਰਸਭਿੰਨੇ ਕੀਰਤਨ ਹੋਣਗੇ।
ਪ੍ਰਬੰਧਕਾਂ ਵਲੋਂ ਸਰਬਤ ਸੰਗਤਾਂ ਇਨ੍ਹਾਂ ਵਿਸ਼ੇਸ਼ ਸਮਾਗਮਾਂ ਵਿਚ ਤਨ, ਮਨ ਅਤੇ ਧੰਨ ਨਾਲ ਸੇਵਾ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣਨ ਦੀ ਬੇਨਤੀ ਕੀਤੀ ਗਈ ਹੈ।
ਗੁਰਪੁਰਬ ਸਬੰਧੀ ਧਾਰਮਿਕ ਸਮਾਰੋਹਾਂ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਹੋਈ ਮੀਟਿੰਗ ਮੌਕੇ ਕਮੇਟੀ ਦੇ ਸਮੂਹ ਮੈਂਬਰ ਸਹਿਬਾਨ ਅਰਵਿੰਦਰ ਸਿੰਘ, ਸੁਰਜੀ ਕੋਹਲੀ, ਰਜਿੰਦਰ ਮਾਹਲ, ਸਤਵੰਤ ਦਿਓਲ, ਵਿੰਮੀ ਸ਼ਾਹ, ਖਿਵਨ ਸੇਠੀ, ਜੋਗਿੰਦਰ ਸ਼ਾਹ ਸਿੰਘ, ਗੁਰਮੀਤ ਸਿੰਘ, ਭੁਪਿੰਦਰ ਸਿੰਘ, ਸਿਮਰ ਕੌਰ, ਜੈਸ਼ਨੀ ਕੌਰ, ਕੰਵਰਜੀਤ ਸਿੰਘ, ਗੁਰਪ੍ਰੀਤ ਸਿੰਘ, ਅਮਰੀਕ ਸਿੰਘ, ਇਕਬਾਲ ਸਿੰਘ, ਜਗਦੀਪ ਕੌਰ, ਕਮਲਜੀਤ ਕੌਰ ਅਤੇ ਲਖਵੀਰ ਸਿੰਘ ਹਾਜ਼ਰ ਸਨ।