ਕੁਸ਼ਤੀ ਰੈਂਕਿੰਗ ਵਿਚ ਸਾਕਸ਼ੀ, ਸੰਦੀਪ ਸਿਖਰਲੇ 10 ਵਿੱਚ ਸ਼ਾਮਲ

ਕੁਸ਼ਤੀ ਰੈਂਕਿੰਗ ਵਿਚ ਸਾਕਸ਼ੀ, ਸੰਦੀਪ ਸਿਖਰਲੇ 10 ਵਿੱਚ ਸ਼ਾਮਲ

ਨਵੀਂ ਦਿੱਲੀ/ਬਿਊਰੋ ਨਿਊਜ਼ :
ਰੀਓ ਓਲੰਪਿਕ ਵਿੱਚ ਕਾਂਸੇ ਦਾ ਤਗਮਾ ਜੇਤੂ ਸਾਕਸ਼ੀ ਮਲਿਕ ਯੂਨਾਈਟਿਡ ਵਰਲਡ ਰੈਸਲਿੰਗ ਵੱਲੋਂ ਜਾਰੀ ਤਾਜ਼ਾ ਵਿਸ਼ਵ ਰੈਂਕਿੰਗ ਵਿੱਚ ਮਹਿਲਾਵਾਂ ਦੇ 58 ਕਿਲੋ ਫਰੀਸਟਾਈਲ ਵਿੱਚ ਪੰਜਵੇਂ ਸਥਾਨ ‘ਤੇ ਪਹੁੰਚ ਗਈ ਹੈ। ਪੁਰਸ਼ ਫਰੀਸਟਾਈਲ ਵਰਗ ਵਿੱਚ ਸੰਦੀਪ ਤੋਮਰ ਨੇ ਵੀ ਸਿਖਰਲੇ 10 ਵਿੱਚ ਥਾਂ ਬਣਾਈ। ਉਹ ਪੁਰਸ਼ 57 ਕਿਲੋਗ੍ਰਾਮ ਦੇ ਸੱਤਵੇਂ ਸਥਾਨ ‘ਤੇ ਪਹੁੰਚਿਆ। ਸਾਕਸ਼ੀ ਦੇ ਵਜ਼ਨ ਵਰਗ ਵਿੱਚ ਜਾਪਾਨ ਦੀ ਕਾਓਰੀ ਇਚੋ ਅੰਕ ਸੂਚੀ ਵਿੱਚ ਸਿਖਰ ‘ਤੇ ਹੈ। ਪ੍ਰੋ ਰੈਸਲਿੰਗ ਲੀਗ ਦਾ ਅਹਿਮ ਹਿੱਸਾ ਰਹੇ ਜਾਰਜੀਆ ਦੇ ਵਲਾਦੀਮੀਰ ਖ਼ਿਚੇਗਾਸ਼ਵਲੀ ਪੁਰਸ਼ 57 ਕਿਲੋਗ੍ਰਾਮ ਵਰਗ ਵਿੱਚ ਪਹਿਲੇ ਸਥਾਨ ‘ਤੇ ਹੈ। ਸਾਕਸ਼ੀ ਅਤੇ ਸੰਦੀਪ ਇਸ ਸਮੇਂ ਏਸ਼ਿਆਈ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਵਿੱਚ ਲੱਗਿਆ ਹੋਇਆ ਹੈ ਜੋ ਇਥੇ 10 ਤੋਂ 14 ਮਈ ਤਕ ਹੋਵੇਗੀ।