‘ਆਪ’ ਨੇ ਜੇਲ੍ਹ ਵਿੱਚ ਬੰਦ ਸੰਜੀਵ ਅਰੋੜਾ ਨੂੰ ਵੀ ਬਣਾਇਆ ਉਮੀਦਵਾਰ

‘ਆਪ’ ਨੇ ਜੇਲ੍ਹ ਵਿੱਚ ਬੰਦ ਸੰਜੀਵ ਅਰੋੜਾ ਨੂੰ ਵੀ ਬਣਾਇਆ ਉਮੀਦਵਾਰ

ਚੰਡੀਗੜ੍ਹ/ਏ.ਟੀ.ਨਿਊਜ਼ : ਆਮ ਆਦਮੀ ਪਾਰਟੀ ਵੱਲੋਂ ਅੱਜ ਜਾਰੀ ਕੀਤੀ ਗਈ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਅਨੁਸਾਰ ਜੇਲ੍ਹ ਵਿੱਚ ਬੰਦ ਸੰਜੀਵ ਕੁਮਾਰ ਨੂੰ ਲੁਧਿਆਣਾ ਪੱਛਮੀ ਉਮੀਦਵਾਰ ਬਣਾਇਆ ਗਿਆ ਹੈ। ਜਿਸ ਕਾਰਨ ਪੰਜਾਬ ਵਿੱਚ ਨਵੀਂ ਚਰਚਾ ਛਿੜ ਗਈ ਹੈ। ਵਿਰੋਧੀ ਸਿਆਸੀ ਆਗੂਆਂ ਦਾ ਕਹਿਣਾ ਹੈ ਕਿ ਸੰਜੀਵ ਅਰੋੜਾ  ਨੂੰ 9 ਮਈ 2026 ਨੂੰ ਇਨਫੋਰਸਮੈਂਟ ਡਾਇਰੈਕਟੋਰੇਟ  ਨੇ ਗ੍ਰਿਫ਼ਤਾਰ ਕੀਤਾ ਸੀ। ਉਹ ਅਜੇ ਵੀ ਜੇਲ੍ਹ ਵਿੱਚ ਬੰਦ ਹਨ। ਕੁਝ ਸਿਆਸੀ ਆਗੂਆਂ ਨੇ ਕਿਹਾ ਕਿ ਕੀ ਹੁਣ ਸੰਜੀਵ  ਅਰੋੜਾ ਜੇਲ੍ਹ ਵਿੱਚੋਂ ਹੀ ਵਿਧਾਨ ਸਭਾ ਚੋਣ ਲੜਨਗੇ? ਜ਼ਿਕਰਯੋਗ ਹੈ ਕਿ ਸੰਜੀਵ ਅਰੋੜਾ ਨੂੰ ਆਮ ਆਦਮੀ ਪਾਰਟੀ  ਨੇ ਲੁਧਿਆਣਾ ਪੱਛਮੀ ਤੋਂ 2025 ਦੀ ਜ਼ਿਮਨੀ ਚੋਣ ਲਈ ਉਮੀਦਵਾਰ ਬਣਾਇਆ ਸੀ ਅਤੇ ਉਹ ਲੁਧਿਆਣਾ ਪੱਛਮੀ ਤੋਂ ਵਿਧਾਇਕ ਚੁਣੇ ਗਏ ਸਨ।  ਉਨ੍ਹਾਂ ਨੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 10,637 ਵੋਟਾਂ ਨਾਲ ਹਰਾਇਆ ਸੀ।
ਈ.ਡੀ. ਵੱਲੋਂ ਸੰਜੀਵ ਅਰੋੜਾਂ ਖ਼ਿਲਾਫ਼  ਲਗਾਏ ਗਏ ਮੁੱਖ ਦੋਸ਼ਾਂ ਦੌਰਾਨ ਲਗਭਗ 100 ਕਰੋੜ ਰੁਪਏ ਦੇ ਕਥਿਤ  ਜੀ.ਐਸ.ਟੀ. ਘੁਟਾਲੇ ਦੀ ਜਾਂਚ ਜਾਰੀ ਹੈ। ਇਸੇ ਤਰ੍ਹਾਂ ਸੰਜੀਵ ਅਰੋੜਾ ਵਿਰੁੱਧ ਮੋਬਾਈਲ ਫੋਨਾਂ ਦੀ ਖਰੀਦ-ਵੇਚ ਵਿੱਚ ਕਥਿਤ ਜਾਅਲੀ ਬਿੱਲ ਬਣਾਉਣਾ ਦਾ ਮਾਮਲਾ ਵੀ ਚੱਲ ਰਹਿਾ ਹੈ। ਇਸ ਤੋਂ ਇਲਾਵਾ
ਕਥਿਤ ਫਰਜ਼ੀ ਕੰਪਨੀਆਂ ਰਾਹੀਂ ਜੀ.ਐਸ.ਟੀ. ਇਨਪੁਟ ਟੈਕਸ ਕ੍ਰੈਡਿਟ ਅਤੇ ਰਿਫੰਡ ਲੈਣ ਦਾ ਦੋਸ਼ ਵੀ ਹੈ। ਇਸੇ ਤਰ੍ਹਾਂ ਸੰਜੀਵ ਅਰੋੜਾ ਖ਼ਿਲਾਫ਼ ਦੁਬਈ ਰਾਹੀਂ ਪੈਸੇ ਵਾਪਸ ਭਾਰਤ ਲਿਆਉਣ ਦੇ ਦੋਸ਼ ਦੀ ਵੀ ਜਾਂਚ ਹੋ ਰਹੀ ਹੈ।