ਦਿੱਲੀ ਅਤੇ ਨਾਂਦੇੜ ਦਰਮਿਆਨ 19 ਮਾਰਚ ਤੋਂ ਚੱਲੇਗੀ ਨਵੀਂ ਰੇਲਗੱਡੀ

ਦਿੱਲੀ ਅਤੇ ਨਾਂਦੇੜ ਦਰਮਿਆਨ 19 ਮਾਰਚ ਤੋਂ ਚੱਲੇਗੀ ਨਵੀਂ ਰੇਲਗੱਡੀ

ਚੰਡੀਗੜ੍ਹ: ਨਾਂਦੇੜ ਸਥਿਤ ਸਿੱਖ ਕੌਮ ਦੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਦਿੱਲੀ ਦਰਮਿਆਨ ਇਕ ਨਵੀਂ ਰੇਲ ਗੱਡੀ 19 ਮਾਰਚ ਤੋਂ ਚਲਾਈ ਜਾ ਰਹੀ ਹੈ। 

ਮਰਾਠਵਾੜਾ ਸੰਪਰਕ ਕਰਾਂਤੀ ਐਕਸਪ੍ਰੈਸ ਦਿੱਲੀ ਅਤੇ ਨਾਂਦੇੜ ਦਰਮਿਆਨ ਆਪਣਾ ਸਫਰ 15-17 ਘੰਟਿਆਂ ਵਿਚ ਪੂਰਾ ਕਰੇਗੀ। ਅਫਸਰਾਂ ਨੇ ਦੱਸਿਆ ਕਿ ਇਹ ਰੇਲਗੱਡੀ ਮੰਗਲਵਾਰ ਨੂੰ ਨਾਂਦੇੜ ਤੋਂ ਸਵੇਰੇ 8 ਵਜੇ ਚੱਲੇਗੀ ਅਤੇ ਦਿੱਲੀ ਦੇ ਨਿਜ਼ਾਮੁਦੀਨ ਸਟੇਸ਼ਨ 'ਤੇ ਬੁੱਧਵਾਰ ਦੁਪਹਿਰ 1 ਵਜੇ ਪਹੁੰਚੇਗੀ।

ਇਹ ਗੱਡੀ ਫੇਰ ਨਿਜ਼ਾਮੁਦੀਨ ਤੋਂ ਬੁੱਧਵਾਰ ਨੂੰ ਹੀ ਸ਼ਾਮ 6 ਵਜੇ ਚੱਲੇਗੀ ਤੇ ਸ਼ੁਕਰਵਾਰ ਨੂੰ ਨਾਂਦੇੜ ਵਿਖੇ ਦੁਪਹਿਰ 1 ਵਜੇ ਪਹੁੰਚੇਗੀ। 
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ