ਭਾਰਤ ਵਿਚ ਗੈਰ-ਹਿੰਦੂਆਂ ਖਿਲਾਫ ਵੱਧ ਰਹੀ ਨਫਰਤ: ਹਿੰਦੂ ਨੇ ਮੁਸਲਮਾਨ ਕਾਮੇ ਤੋਂ ਆਰਡਰ ਲੈਣੋਂ ਇਨਕਾਰ ਕੀਤਾ

ਭਾਰਤ ਵਿਚ ਗੈਰ-ਹਿੰਦੂਆਂ ਖਿਲਾਫ ਵੱਧ ਰਹੀ ਨਫਰਤ: ਹਿੰਦੂ ਨੇ ਮੁਸਲਮਾਨ ਕਾਮੇ ਤੋਂ ਆਰਡਰ ਲੈਣੋਂ ਇਨਕਾਰ ਕੀਤਾ

ਚੰਡੀਗੜ੍ਹ: ਤਿਆਰ ਕੀਤੇ ਭੋਜਨ ਪਦਾਰਥਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰਦੀ ਜ਼ੋਮੈਟੋ ਕੰਪਨੀ ਨਾਲ ਸਬੰਧਿਤ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨਾਲ ਭਾਰਤ ਦੀ ਹਿੰਦੂ ਬਹੁਗਿਣਤੀ ਵਿੱਚ ਗੈਰ ਹਿੰਦੂ ਪਛਾਣਾਂ ਖਾਸ ਕਰਕੇ ਮੁਸਲਮਾਨਾਂ ਖਿਲਾਫ ਵਧ ਰਹੀ ਨਫਰਤ ਦਾ ਕਰੂਪ ਚਿਹਰਾ ਦੇਖਣ ਨੂੰ ਮਿਲਿਆ ਹੈ। ਜ਼ੋਮੈਟੋ ਦੇ ਇੱਕ ਮੁਸਲਿਮ ਕਾਮੇ ਵਲੋਂ ਜਦੋਂ ਇੱਕ ਹਿੰਦੂ ਨੂੰ ਖਾਣਾ ਪਹੁੰਚਾਇਆ ਗਿਆ ਤਾਂ ਉਕਤ ਹਿੰਦੂ ਨੇ ਮੁਸਲਮਾਨ ਕਾਮੇ ਤੋਂ ਖਾਣਾ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਸਬੰਧੀ ਉਸਨੇ ਜਦੋਂ ਟਵਿੱਟਰ 'ਤੇ ਲਿਖ ਕੇ ਆਪਣਾ ਇਤਰਾਜ਼ ਜਤਾਇਆ ਤਾਂ ਜ਼ੋਮੈਟੋ ਨੇ ਜਵਾਬ ਵਿੱਚ ਲਿਖਿਆ, "ਖਾਣੇ ਦਾ ਕੋਈ ਧਰਮ ਨਹੀਂ। ਖਾਣਾ ਹੀ ਧਰਮ ਹੈ।" 

ਦੱਸ ਦਈਏ ਕਿ ਮੰਗਲਵਾਰ ਰਾਤ ਨੂੰ ਇੱਕ ਹਿੰਦੂ ਵਿਅਕਤੀ ਪੰਡਿਤ ਅਮਿਤ ਸ਼ੁਕਲਾ ਨੇ ਆਪਣੇ ਟਵਿੱਟਰ 'ਤੇ ਲਿਖਿਆ ਸੀ, "ਮੈਂ ਹੁਣੇ ਜ਼ੋਮੈਟੋ 'ਤੇ ਆਰਡਰ ਰੱਦ ਕੀਤਾ ਹੈ। ਉਹਨਾਂ ਮੇਰੇ ਖਾਣੇ ਨੂੰ ਇੱਕ ਗੈਰ-ਹਿੰਦੂ ਕਾਮੇ ਰਾਹੀਂ ਭੇਜਿਆ ਤੇ ਕਿਹਾ ਕਿ ਉਹ ਕਾਮੇ ਨੂੰ ਨਹੀਂ ਬਦਲ ਸਕਦੇ ਅਤੇ ਮੇਰੇ ਆਰਡਰ ਰੱਦ ਕਰਨ 'ਤੇ ਪੈਸੇ ਵੀ ਨਹੀਂ ਵਾਪਸ ਹੋਣਗੇ। ਮੈਂ ਕਿਹਾ ਤੁਸੀਂ ਮੈਨੂੰ ਜ਼ਬਰਦਸਤੀ ਆਰਡਰ ਲੈਣ ਲਈ ਮਜ਼ਬੂਰ ਨਹੀਂ ਕਰ ਸਕਦੇ, ਪੈਸੇ ਵਾਪਸ ਨਾ ਕਰੋ, ਸਿਰਫ ਰੱਦ ਕਰੋ।"

ਇਹ ਵਿਅਕਤੀ ਮੱਧ ਪ੍ਰਦੇਸ਼ ਦੇ ਜੱਬਲਪੁਰ ਦਾ ਵਾਸੀ ਹੈ। ਜ਼ੋਮੈਟੋ ਦੇ ਮਾਲਕ ਦੀਪਇੰਦਰ ਗੋਏਲ ਨੇ ਕੰਪਨੀ ਵਲੋਂ ਰੱਖੇ ਗਏ ਪੱਖ ਦਾ ਸਮਰਥਨ ਕੀਤਾ ਹੈ ਤੇ ਇਸ ਦੇ ਟਵਿੱਟਰ ਤੋਂ ਸਾਫ ਹੁੰਦਾ ਹੈ ਕਿ ਇਹ ਨਰਿੰਦਰ ਮੋਦੀ ਦਾ ਸਮਰਥਕ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ