ਜ਼ੋਮੈਟੋ ਨੇ ਖਰੀਦੀ ਊਬਰ ਈਟਸ

ਜ਼ੋਮੈਟੋ ਨੇ ਖਰੀਦੀ ਊਬਰ ਈਟਸ

ਨਵੀਂ ਦਿੱਲੀ, (ਏ.ਟੀ ਬਿਊਰੋ): ਘਰੋ-ਘਰੀਂ ਖਾਣ ਪੀਣ ਦਾ ਸਮਾਨ ਪਹੁੰਚਾਉਣ ਵਾਲੀ ਕੰਪਨੀ ਜ਼ੋਮੈਟੋ ਨੇ ਆਪਣੇ ਇਸੇ ਖੇਤਰ ਵਿੱਚ ਉਸਨੂੰ ਮੁਕਾਬਲਾ ਦਿੰਦੀ ਊਬਰ ਈਟਸ ਦਾ ਭਾਰਤ ਵਿਚਲਾ ਵਪਾਰ ਖਰੀਦ ਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਸੌਦਾ 350 ਮਿਲੀਅਨ ਡਾਲਰ ਅਤੇ ਭਾਰਤੀ ਕਰੰਸੀ ਮੁਤਾਬਕ 2,492 ਕਰੋੜ ਰੁਪਏ 'ਚ ਹੋਇਆ ਹੈ।

ਊਬਰ ਈਟਸ ਨੇ ਭਾਰਤ ਵਿਚ ਆਪਣਾ ਇਹ ਵਪਾਰ 2017 'ਚ ਸ਼ੁਰੂ ਕੀਤਾ ਸੀ ਅਤੇ ਭਾਰਤ ਦੇ 41 ਸ਼ਹਿਰਾਂ 'ਚ ਕਰੀਬ 26,000 ਰੈਸਟੋਰੈਂਟਾਂ ਰਾਹੀਂ ਊਬਰ ਈਟਸ ਲੋਕਾਂ ਤਕ ਖਾਣ-ਪੀਣ ਦੇ ਪਦਾਰਥ ਪਹੁੰਚਾਉਂਦੀ ਸੀ। ਜ਼ੋਮੈਟੋ ਦੇ ਸੀਈਓ ਦੀਪਇੰਦਰ ਗੋਏਲ ਦਾ ਕਹਿਣਾ ਹੈ ਕਿ ਉਹਨਾਂ ਦੀ ਕੰਪਨੀ ਭਾਰਤ ਦੇ 500 ਸ਼ਹਿਰਾਂ 'ਚ ਆਪਣੀਆਂ ਸੇਵਾਵਾਂ ਦੇ ਰਹੀ ਹੈ। 

ਨਿਰੀਖਣ ਰਿਪੋਰਟ ਦੇ ਵੇਰਵਿਆਂ ਮੁਤਾਵਕ ਊਬਰ ਈਟਸ ਨੂੰ ਭਾਰਤ ਵਿਚ ਵਪਾਰ ਅੰਦਰ ਵੱਡਾ ਘਾਟਾ ਪੈ ਰਿਹਾ ਸੀ ਅਤੇ 2019 ਦੇ ਅਖੀਰਲੇ ਪੰਜ ਮਹੀਨਿਆਂ 'ਚ ਕੰਪਨੀ ਨੂੰ 2,197 ਕਰੋੜ ਰੁਪਏ ਦਾ ਘਾਟਾ ਪਿਆ ਸੀ। 

ਦੀਪਇੰਦਰ ਗੋਇਲ ਪੰਜਾਬ ਨਾਲ ਸਬੰਧਿਤ ਹਨ ਅਤੇ ਉਹਨਾਂ ਦਿੱਲੀ ਆਈਆਈਟੀ ਤੋਂ ਆਪਣੀ ਉੱਚ ਪੜ੍ਹਾਈ ਹਾਸਲ ਕੀਤੀ ਸੀ। ਦੀਪਇੰਦਰ ਗੋਇਲ ਨੇ ਆਪਣੇ ਦੋਸਤ ਪੰਕਜ ਚੱਡਾ ਨਾਲ ਮਿਲ ਕੇ ਇਸ ਵਪਾਰ ਦੀ ਸ਼ੁਰੂਆਤ ਕੀਤੀ ਸੀ। ਅੱਜ ਜ਼ੋਮੈਟੋ 22 ਦੇਸ਼ਾਂ ਦੇ 10,000 ਸ਼ਹਿਰਾਂ 'ਚ ਵਪਾਰ ਕਰ ਰਹੀ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।