ਪੰਜਾਬੀਅਤ ਦਾ ਸੱਚਾ ਸਪੂਤ ਹੋ ਨਿੱਬੜਿਆ ਦੀਪ

ਪੰਜਾਬੀਅਤ ਦਾ ਸੱਚਾ ਸਪੂਤ ਹੋ ਨਿੱਬੜਿਆ ਦੀਪ

ਸਾਡੇ ਪੰਜਾਬ ਦਾ ਪੁੱਤ ਭਰਾ ਦੀਪ ਜ਼ਿੰਦਾਬਾਦ 

 ਉਸ ਮਾਤਾ ਨੂੰ ਸ਼ਰਧਾਂਜਲੀ ਦੇਣ ਨੂੰ ਦਿਲ ਕਰ ਰਿਹਾ ਸੀ ਜੋ ਲੱਗਭਗ ਅਠੱਤੀ ਕੁ ਵਰੇ ਪਹਿਲਾਂ ਇਕ ਬਾਲਕ ਨੂੰ ਜਨਮ ਦਿੰਦੀ ਏ  ਤੇ ਮੰਜ਼ਲਾਂ ਤਲਾਸ਼ਣ ਲਈ ਛੱਡ ਫ਼ਾਨੀ ਸੰਸਾਰ ਤੋ ਰੁੱਖਸਤ ਹੋ ਜਾਂਦੀ ਏ ! ਧੰਨ ਏ ਓਹ ਮਾਂ, ਧਰਤ ਮਾਂ ਜਿਨ ਪੰਜਾਬ ਦਾ ਪੁੱਤ ਜਣਿਆਂ ਤੇ ਦੀਪ ਪੰਜਾਬ ਪੰਜਾਬੀਅਤ ਦਾ ਸੱਚਾ ਸਪੂਤ ਹੋ ਨਿੱਬੜਿਆ ! ਓਸ ਮਾਂ ਨੂੰ ਸਿਜਦਾ ਜਿਨ ਤਿਆਗੀ, ਮਹਾਂਬਲੀ, ਕੌਮੀ ਦਰਦ ਤੇ ਲੋਕਾਈ ਨਾਲ ਖੜਨ ਵਾਲਾ ਯੋਧਾ ਜਣਿਆ, ਕਰੋੜਾਂ ਸਿਜਦੇ ਓਸ ਮਾਂ ਤੇ ਓਸ ਬਾਪ ਨੂੰ ਜਿਨਾਂ ਇਸ ਮਰਦ ਦਲੇਰ ਸੂਰਮੇ ਨੂੰ ਜਨਮ ਦਿੱਤਾ ਤੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਲੋਕ ਉਸਦੇ ਸਿਵੇ ਦੀ ਸਵਾਹਵੀ ਇਕ ਯਾਦ ਸਮਝ ਕੇ ਘਰਾਂ ਨੂੰ ਲੈ ਗਏ ! 

 ਦੀਪ ਜੋ ਕਈ ਦੀਪ ਜਗਾਉਣ ਆਇਆ !  ਦੀਪ ਦੀ ਘਾਲਣਾ ਨੂੰ ਸਿਜਦਾ ! ਉਸ ਵੱਲੋਂ ਬਖ਼ਸ਼ੀ ਲੋਅ ਭਵਿੱਖ ਵਿੱਚ ਨੌਜਵਾਨੀ ਦਾ ਰਾਹ ਰੋਸ਼ਨ ਕਰੇਗੀ ! ਕੌਮੀ ਹੀਰਿਆਂ ਦੀ ਕਤਾਰ ਚ, ਸਦੈਵ ਜੜ ਚੁੱਕੇ ਇਸ ਹੀਰੇ ਨੂੰ ਕਰੋੜਾਂ ਨਮਨ ! ਜਿੱਥੇ ਨੌਜਵਾਨੀ ਉਸਦੇ ਸਿਵੇ ਦੀ ਸਵਾਹ ਸੋਨੇ ਦੇ ਤਵੀਤਾਂ ਚ, ਮੜਾ ਕੇ ਡੌਲਿਆਂ ਨਾਲ ਬੰਨੇਗੀ, ਓੱਥੇ ਉਸ ਵਿਰੁੱਧ ਭਕਾਈ ਮਾਰਨ ਵਾਲੇ ਨਾਸਤਿਕ ਕਾਮਰੇਡਾ, ਬੁੱਢੀ ਲੀਡਰਸ਼ਿਪ ਤੇ ਹਰ ਉਸ ਵਿਦਵਾਨ ਨੇ ਜਿਉਂਦੇ ਜੀ ਏਨੀ ਕੁ ਸਵਾਹ ਸਿਰ ਚ, ਪਾ ਲਈ ਕਿ ਅਗਲੇ ਸੱਤ ਜਨਮ ਮੂੰਹ ਤੋਂ ਕਾਲਖ ਨਹੀਂ ਲੱਥਣੀ ! ਨਿੰਦਕ ਸਦਾ ਮੈਲੇ ਮੈਲੇ ਰਹਿਣਗੇ ਤੇ ਦੀਪ ਸੂਰਜ ਵਾਂਗ ਚਮਕਦਾ ਰਹੇਗਾ ! 

 ਬੱਦਲ਼ਾਂ ਨੇ ਸਾਜਿਸ਼ ਕਰ ਲਈ ਤਾਰੇ ਲੁਕਾਉਣ ਦੀ , 
ਜੁਗਨੂੰਆਂ ਦੀ ਚੜ ਕੇ ਫੇਰ ਬਰਾਤ ਆ ਗਈ ! 
ਜ਼ਾਲਮ ਨੇ ਕੀਤੀ ਜਿੱਦ ਜਦੋਂ ਵੀ ਹਿੰਡ ਪੁੱਗਾਉਣ ਦੀ, 
ਅਰਸ਼ਾਂ ਤੋਂ ਕੋਈ “ਦੀਪ” ਜਿਹੀ ਸੁਗਾਤ ਆ ਗਈ ! 
ਪਾਪ ਦੀ ਜੰਞ ਲੈ ਜਦ ਕੋਈ ਵੀ ਹਾਕਮ ਬਹੁੜਿਆ, 
ਦਸਮ ਦੇ ਸਿਰ ਲੱਥਾਂ ਦੀ ਸਾਰੀ ਜਮਾਤ ਆ ਗਈ ! 
ਫਿਰਦੀਆਂ ਸੀ ਹੇੜਾਂ ਧਰਤੀ ਤੇ ਵਾਂਗਰ ਜਾਨਵਰਾਂ, 
ਛੱਡ ਮਾਇਆ ਨਗਰੀ ਇਕ ਬੰਦੇ ਦੀ ਜਾਤ ਆ ਗਈ ! 
ਚਮਕਿਆ ਜੱਦ ਬਣ ਕੇ ਓਹ ਸੂਰਜ ਦੇ ਵਾਗਰਾਂ ! 
ਫੇਰ ਕੁਲਹਿਣੀ ਕਾਲੀ ਬੋਲੀ ਰਾਤ ਆ ਗਈ ! 
ਇੱਕੋ “ਦੀਪ” ਜੱਦ ਲੱਖਾਂ ਦੀਪ ਜਗਾ ਗਿਆ ! 
ਤੇ ਫੇਰ ਸੁਨਹਿਰੀ ਸੱਜਰੀ ਪ੍ਰਭਾਤ ਆ ਗਈ !

 ਉਸ ਵੱਲੋਂ ਬਖ਼ਸ਼ੀ ਲੋਅ ਭਵਿੱਖ ਵਿੱਚ ਨੌੰਜਵਾਨੀ ਦਾ ਰਾਹ ਰੋਸ਼ਨ ਕਰੇਗੀ ! ਕੌਮੀ ਹੀਰਿਆਂ ਦੀ ਕਤਾਰ ਚ, ਸਦੈਵ ਜੜ ਚੁੱਕੇ ਇਸ ਹੀਰੇ ਨੂੰ ਕਰੋੜਾਂ ਨਮਨ ! 

 

ਬਿੱਟੂ ਅਰਪਿੰਦਰ ਸਿੰਘ