ਕੋਟ ਬਖਤੂ ਪਿੰਡ ਦੇ ਨੌਜਵਾਨਾਂ ਵੱਲੋਂ ਮੋਮਬਤੀਆਂ ਜਗਾ ਕੇ ਦੀਪ ਸਿੱਧੂ ਨੂੰ ਦਿੱਤੀ ਨਿੱਘੀ ਸ਼ਰਧਾਂਜਲੀ 

ਕੋਟ ਬਖਤੂ ਪਿੰਡ ਦੇ ਨੌਜਵਾਨਾਂ ਵੱਲੋਂ ਮੋਮਬਤੀਆਂ ਜਗਾ ਕੇ ਦੀਪ ਸਿੱਧੂ ਨੂੰ ਦਿੱਤੀ ਨਿੱਘੀ ਸ਼ਰਧਾਂਜਲੀ 

ਅੰਮ੍ਰਿਤਸਰ ਟਾਈਮਜ਼

ਬਠਿੰਡਾ :  ਪੰਜਾਬ ਦੇ ਬਠਿੰਡੇ ਜ਼ਿਲ੍ਹੇ ਦੀ ਤਹਿਸੀਲ ਤਲਵੰਡੀ ਸਾਬੋ ਦੇ ਪਿੰਡ ਕੋਟ ਬਖਤੂ ਵਿਚ ਪਿੰਡ ਦੇ ਲੋਕਾਂ ਵੱਲੋਂ ਖਾਸ ਕਰ ਕੇ  ਨੌਜਵਾਨਾਂ ਵੱਲੋਂ ਦੀਪ ਸਿੱਧੂ ਨੂੰ ਯਾਦ ਕਰਦਿਆਂ ਕੈਂਡਲ ਮਾਰਚ ਕੱਢਿਆ ਗਿਆ ।

ਪਿੰਡ ਵਿੱਚੋਂ ਨਿਕਲਿਆ ਇਹ ਕੈਂਡਲ ਮਾਰਚ ਇਸ ਗੱਲ ਨੂੰ ਪ੍ਰਗਟਾਉਂਦਾ ਸੀ ਕਿ ਅੱਜ ਦੀ ਨੌਜਵਾਨੀ ਪੀ ਜਾਗ ਗਈ ਹੈ ਤੇ ਇਸ ਨੂੰ ਜਗਾਉਣ ਵਾਲਾ ਬੇਬਾਕ ਸੂਰਮਾ ਦੀਪ ਸਿੱਧੂ ਹੈ । ਜੋ ਅੱਜ ਸਾਡੇ ਵਿਚਕਾਰ ਨਹੀਂ ਰਿਹਾ ਪਰ ਉਸ ਦੇ ਬੋਲੇ ਬੋਲ ਜਾਗਦੀਆਂ ਜ਼ਮੀਰਾਂ ਵਾਲੇ ਲੋਕਾਂ ਦੇ ਅੰਦਰ ਸਦਾ ਸੇਧ ਦੇਣ ਵਾਲਾ ਕੰਮ ਕਰਨਗੇ  ਜੋ ਪੰਜਾਬ ਅਤੇ ਪੰਜਾਬੀਅਤ ਹੋਂਦ ਦੀ ਗੱਲ ਕਰਨਗੇ ਅਤੇ ਸ਼ਹੀਦਾਂ ਦੀਆਂ ਬਾਤਾਂ ਪਾਉਣਗੇ ।