ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਪਟਾਈ ਦੌਰਾਨ ਮਿਲਿਆ ਪੁਰਾਤਨ ਖੂਹ

ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਪਟਾਈ ਦੌਰਾਨ ਮਿਲਿਆ ਪੁਰਾਤਨ ਖੂਹ

ਲਾਹੌਰ: ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦਰਮਿਆਨ ਬਣਾਏ ਜਾਣ ਵਾਲੇ ਲਾਂਘੇ ਲਈ ਚੱਲ ਰਹੇ ਕੰਮ ਦੌਰਾਨ ਪਟਾਈ ਕਰਦਿਆਂ ਗੁਰਦੁਆਰਾ ਸਾਹਿਬ ਦੀ ਹਦੂਦ ਨਜ਼ਦੀਕ ਇੱਕ ਪੁਰਾਤਨ ਖੂਹ ਮਿਲਿਆ ਹੈ। 

ਇਹ ਖੂਹ 500 ਸਾਲ ਤੋਂ ਵੱਧ ਸਮਾਂ ਪੁਰਾਣਾ ਮੰਨਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਮੁੱਖ ਸੇਵਾਦਾਰ ਸਿਰਦਾਰ ਗੋਬਿੰਦ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਡੇਰਾ ਸਾਹਿਬ ਕਰਤਾਰਪੁਰ ਨਜ਼ਦੀਕ ਪਟਾਈ ਦੌਰਾਨ ਇਹ ਖੂਹ ਮਿਲਿਆ ਹੈ।

ਇਹ ਖੂਹ 20 ਫੁੱਟ ਡੁੰਘਾ ਹੈ ਜੋ ਛੋਟੀਆਂ ਇੱਟਾਂ ਨਾਲ ਬਣਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਖੂਹ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਦਾ ਹੈ, ਜਦੋਂ ਉਹਨਾਂ ਕਰਤਾਰਪੁਰ ਵਸਾਇਆ ਸੀ। ਇਸ ਖੂਹ ਦੀ ਸੰਭਾਲ ਮਗਰੋਂ ਇਹ ਖੂਹ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹਿਆ ਜਾਵੇਗਾ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ