ਕੋਰੋਨਾ ਕਾਲ ਵਿਚ ਅਮੀਰ ਹੋਰ ਅਮੀਰ ਹੋਏ

ਕੋਰੋਨਾ ਕਾਲ ਵਿਚ ਅਮੀਰ ਹੋਰ ਅਮੀਰ ਹੋਏ

ਸਵਿਸ ਬੈਂਕ ਯੂ.ਬੀ.ਐਸ. ਦੀ ਰਿਪੋਰਟ ਅਨੁਸਾਰ ਇਸ ਸਾਲ ਅਪ੍ਰੈਲ ਤੋਂ ਜੁਲਾਈ ਦਰਮਿਆਨ ਦੁਨੀਆ ਦੇ ਅਰਬਪਤੀਆਂ ਦੀ ਜਾਇਦਾਦ ਵਿਚ 27.5 ਫ਼ੀਸਦੀ ਦਾ ਹੋਇਆ ਵਾਧਾ                         

ਪ੍ਰਭਾਤ ਪਟਨਾਇਕ  

ਧਨ ਵੰਡ ਡੇਟਾ ਦੀ ਵਿਆਖਿਆ ਕਰਨਾ ਬਹੁਤ ਔਖਾ ਹੈ। ਅਜਿਹਾ ਇਸ ਲਈ ਹੈ, ਕਿਉਂਕਿ ਸਟਾਕ ਦੀਆਂ ਕੀਮਤਾਂ ਵਿਚ ਬਦਲਾਅ ਧਨ ਵੰਡ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਨਾਲ ਸ਼ੇਅਰ ਬਾਜ਼ਾਰ ਵਿਚ ਤੇਜ਼ੀ ਨਾਲ ਅਮੀਰਾਂ ਨੂੰ ਬਹੁਤ ਜ਼ਿਆਦਾ ਧਨ ਦੀ ਪ੍ਰਾਪਤੀ ਹੁੰਦੀ ਹੈ , ਜਦੋਂ ਕਿ ਸ਼ੇਅਰ ਬਾਜ਼ਾਰ ਵਿਚ ਗਿਰਾਵਟ ਧਨ ਵੰਡ ਨੂੰ ਰਾਤੋ-ਰਾਤ ਘੱਟ ਨਾਬਰਾਬਰੀ ਵਾਲੀ ਬਣਾ ਦਿੰਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮਹਾਂਮਾਰੀ ਦੇ ਮਹੀਨਿਆਂ ਦੌਰਾਨ ਵੀ ਜਦੋਂਕਿ ਦੁਨੀਆ ਭਰ ਵਿਚ ਲੱਖਾਂ ਕੰਮ ਧੰਦਿਆਂ ਵਾਲੇ ਲੋਕ ਰੁਜ਼ਗਾਰ ਅਤੇ ਆਮਦਨ ਦੇ ਤੀਬਰ ਨੁਕਸਾਨ ਤੋਂ ਪੀੜਤ ਸਨ , ਦੁਨੀਆ ਦੇ ਅਰਬਪਤੀਆਂ ਨੇ ਆਪਣੀ ਧਨ ਰਾਸ਼ੀ ਵਿਚ ਬਹੁਤ ਵਾਧਾ ਕੀਤਾ ਹੈ। 7 ਅਕਤੂਬਰ ਨੂੰ ਦ ਗਾਰਡੀਅਨ ਵਿਚ ਦਰਜ ਸਵਿਸ ਬੈਂਕ ਯੂ.ਬੀ.ਐਸ. ਦੀ ਇਕ ਰਿਪੋਰਟ ਅਨੁਸਾਰ ਇਸ ਸਾਲ ਅਪ੍ਰੈਲ ਤੋਂ ਜੁਲਾਈ ਦਰਮਿਆਨ ਦੁਨੀਆ ਦੇ ਅਰਬਪਤੀਆਂ ਦੀ ਜਾਇਦਾਦ ਵਿਚ 27.5 ਫ਼ੀਸਦੀ ਦਾ ਵਾਧਾ ਹੋਇਆ ਹੈ। 2017 ਦੇ ਅੰਤ ਵਿਚ ਅਰਬਪਤੀਆਂ ਦੀ ਜਾਇਦਾਦ ਦਾ ਪਿਛਲਾ ਸਿਖਰ ਡਾਲਰ 8.9 ਟ੍ਰਿਲੀਅਨ ਸੀ। ਉਦੋਂ ਤੋਂ ਅਰਬਪਤੀਆਂ ਦੀ ਗਿਣਤੀ 2158 ਤੋਂ ਵਧ ਕੇ 2189 ਹੋ ਗਈ ਹੈ, ਉਨ੍ਹਾਂ ਦੀ ਜਾਇਦਾਦ ਵਿਚ ਵੀ ਕਾਫੀ ਵਾਧਾ ਹੋਇਆ ਹੈ। ਅਸਲ ਵਿਚ 2017 ਦੇ ਅੰਤ ਅਤੇ ਜੁਲਾਈ 2020 ਦੇ ਅੰਤ ਦਰਮਿਆਨ ਅਰਬਪਤੀਆਂ ਦੀ ਪ੍ਰਤੀ ਵਿਅਕਤੀ ਆਮਦਨ ਵਿਚ 13 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦਾ ਇਕ ਵਿਸ਼ੇਸ਼ ਮਹੱਤਵ ਹੈ। ਕਿਉਂਕਿ ਵੱਡੀ ਗਿਣਤੀ ਵਿਚ ਲੋਕਾਂ ਦੇ ਕੋਲ ਸ਼ਾਇਦ ਹੀ ਕੋਈ ਜਾਇਦਾਦ ਹੁੰਦੀ ਹੈ ਅਤੇ ਉਹ ਸ਼ੇਅਰ ਬਾਜ਼ਾਰ ਦੇ ਉਤਰਾਵਾਂ-ਚੜ੍ਹਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੇ। ਸ਼ੇਅਰਾਂ ਦੀਆਂ ਕੀਮਤਾਂ ਵਿਚ ਵਾਧੇ ਨਾਲ ਸਮਾਜ ਵਿਚ ਧਨ ਅਸਮਾਨਤਾ ਵਧ ਜਾਂਦੀ ਹੈ ਅਤੇ ਇਸ ਦੇ ਉਲਟ ਸ਼ੇਅਰਾਂ ਦੀਆਂ ਕੀਮਤਾਂ ਵਿਚ ਕਮੀ ਧਨ ਅਸਮਾਨਤਾ ਨੂੰ ਘੱਟ ਕਰਦੀ ਹੈ।

ਅਪ੍ਰੈਲ ਤੋਂ ਬਾਅਦ ਧਨ ਅਸਮਾਨਤਾ ਵਿਚ ਵਾਧਾ ਹਾਲਾਂਕਿ ਇਕ ਅਲੱਗ ਗੱਲ ਹੈ। ਯੂ.ਬੀ.ਐਸ. ਦੇ ਬੁਲਾਰੇ ਅਨੁਸਾਰ ਜਦੋਂ ਅਪ੍ਰੈਲ 2020 ਤੋਂ ਪਹਿਲਾਂ ਸਟਾਕ ਦੀਆਂ ਕੀਮਤਾਂ ਡਿਗ ਰਹੀਆਂ ਸਨ ਤਾਂ ਅਰਬਪਤੀਆਂ ਨੇ ਆਪਣੇ ਸ਼ੇਅਰਾਂ ਨੂੰ ਘਬਰਾਹਟ ਵਿਚ ਨਹੀਂ ਵੇਚਿਆ , ਸਗੋਂ ਅਸਲ ਵਿਚ ਛੋਟੇ ਮਾਲਕਾਂ ਤੋਂ ਸਟਾਕ ਖ਼ਰੀਦਿਆ, ਜੋ ਭੈਭੀਤ ਹੋ ਕੇ ਵਿਕਰੀ ਵਿਚ ਲੱਗੇ ਹੋਏ ਸਨ। ਨਤੀਜੇ ਵਜੋਂ, ਜਦੋਂ ਅਪ੍ਰੈਲ ਤੋਂ ਬਾਅਦ ਸਟਾਕ ਦੀਆਂ ਕੀਮਤਾਂ ਵਧਣ ਲੱਗੀਆਂ ਤਾਂ ਉਨ੍ਹਾਂ ਨੂੰ ਭਾਰੀ ਪੂੰਜੀਗਤ ਲਾਭ ਮਿਲਿਆ। ਇਹ ਲਾਭ ਲਾਜ਼ਮੀ ਰੂਪ ਨਾਲ ਪੈਦਾ ਹੋਇਆ , ਕਿਉਂਕਿ ਛੋਟੇ ਸਟਾਕ ਮਾਲਕਾਂ ਦੇ ਕੋਲ ਆਪਣੇ ਸਟਾਕ ਨੂੰ ਰੱਖਣ ਦੀ ਸਮਰੱਥਾ ਨਹੀਂ ਸੀ। ਇਸ ਤਰ੍ਹਾਂ ਮਹਾਂਮਾਰੀ ਦੌਰਾਨ ਧਨ ਦੇ ਕੇਂਦਰੀਕਰਨ ਵਿਚ ਵਾਧਾ ਸਿਰਫ ਗ਼ਰੀਬਾਂ ਲਈ ਹੀ ਨਹੀਂ ਸੀ, ਜੋ ਉਂਜ ਵੀ ਧਨ ਤੋਂ ਬਿਨਾਂ ਸਨ, ਸਗੋਂ ਛੋਟੇ ਛੋਟੇ ਧਨ ਧਾਰਕਾਂ ਲਈ ਵੀ ਸੀ। ਇਹ ਸਟਾਕ ਦੀਆਂ ਕੀਮਤਾਂ ਵਿਚ ਸਮਾਨ ਵਾਧੇ ਦਾ ਸਹਿਜ ਪ੍ਰਭਾਵ ਨਹੀਂ ਸੀ, ਸਗੋਂ ਇਹ ਇਕ ਅਹਿਮ ਕੰਮ ਸੀ, ਜਿਸ ਨੂੰ ਮਾਰਕਸ ਨੇ ਪੂੰਜੀ ਦਾ ਕੇਂਦਰੀਕਰਨ ਕਿਹਾ ਹੈ। ਲੈਨਿਨ ਨੇ ਕਿਹਾ ਸੀ ਕਿ ਪੂੰਜੀਵਾਦ ਤਹਿਤ ਹਰ ਸੰਕਟ, ਭਾਵੇਂ ਉਹ ਆਰਥਿਕ ਜਾਂ ਰਾਜਨੀਤਕ ਹੋਵੇ, ਪੂੰਜੀ ਦੇ ਕੇਂਦਰੀਕਰਨ ਲਈ ਇਕ ਮੌਕਾ ਬਣ ਜਾਂਦਾ ਹੈ। ਮਹਾਂਮਾਰੀ ਦੌਰਾਨ ਛੋਟੇ ਧਨ ਧਾਰਕਾਂ ਦੀ ਅਸਮਰੱਥਾ ਨਾਲ ਪੈਦਾ ਹੋਏ ਸਟਾਕਪਿਲਸ ਦਾ ਸਾਹਮਣਾ ਅਰਬਪਤੀ ਹੀ ਕਰ ਸਕਦੇ ਹਨ। ਪਰ ਅਰਬਪਤੀਆਂ ਦੀ ਇਸ ਸਮਰੱਥਾ ਦਾ ਕਿਸੇ ਵੀ 'ਸਾਹਸ' ਜਾਂ 'ਹਿੰਮਤ' ਜਾਂ 'ਉੱਦਮਸ਼ੀਲਤਾ' ਜਾਂ ਉਨ੍ਹਾਂ ਅਖੌਤੀ ਗੁਣਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਉਹ ਸਿਰਫ ਪੈਦਾ ਹੋਈਆਂ ਸਥਿਤੀਆਂ ਦਾ ਲਾਭ ਉਠਾਉਂਦੇ ਹਨ। ਇਕ ਉਦਾਹਰਨ ਨਾਲ ਇਹ ਗੱਲ ਸਪੱਸ਼ਟ ਹੋ ਜਾਵੇਗੀ। ਜੇਕਰ ਮੇਰੇ ਕੋਲ 100 ਰੁਪਏ ਦੀ ਦੌਲਤ ਹੈ ਤਾਂ ਮੈਂ ਇਸ ਨੂੰ ਇਸ ਤਰ੍ਹਾਂ ਰੱਖਣਾ ਚਾਹਾਂਗਾ ਜੋ ਖ਼ਰਚ ਲਈ ਸਾਡੇ ਕੋਲ ਸਹਿਜੇ ਹੀ ਉਪਲਬਧ ਹੋਵੇ, ਭਾਵੇਂ ਇਸ ਨਾਲ ਮੇਰਾ ਪੂੰਜੀਗਤ ਨੁਕਸਾਨ ਦਾ ਖ਼ਤਰਾ ਹੋਵੇ। ਮੇਰੀ ਪਹਿਲ ਇਸ ਲਈ ਨਹੀਂ ਹੈ ਕਿ ਮੈਨੂੰ ਜੋਖ਼ਮ ਲੈਣਾ ਪਸੰਦ ਨਹੀਂ ਹੈ , ਸਗੋਂ ਇਸ ਲਈ ਹੈ ਕਿ ਮੈਨੂੰ ਆਮਦਨ ਦੀ ਸਖ਼ਤ ਲੋੜ ਹੈ। ਇਸ ਲਈ ਮੈਂ ਆਪਣਾ ਸਾਰਾ ਧਨ ਸ਼ੇਅਰਾਂ ਵਿਚ ਨਹੀਂ ਲਗਾ ਸਕਦਾ, ਇਸ ਦੇ ਉਲਟ ਜੇਕਰ ਮੇਰੇ ਕੋਲ 10 ਲੱਖ ਰੁਪਏ ਹਨ ਤਾਂ ਸਮਝੋ ਮੇਰੇ ਕੋਲ ਪਹਿਲਾਂ ਤੋਂ ਹੀ ਲੋੜੀਂਦੀ ਆਮਦਨ ਹੈ ਅਤੇ ਮੈਂ ਆਪਣੀ ਅੱਧੀ ਜਾਇਦਾਦ ਸਟਾਕ ਵਿਚ ਅਤੇ ਬਾਕੀ ਅੱਧੀ ਬੈਂਕ ਵਿਚ ਰੱਖ ਸਕਦਾ ਹਾਂ, ਜੋ ਸ਼ਾਇਦ ਹੀ ਕੋਈ ਆਮਦਨ ਦੇਵੇ। ਜੇਕਰ ਸਟਾਕ ਦੀਆਂ ਕੀਮਤਾਂ ਵਿਚ 10 ਫੀਸਦੀ ਦੀ ਗਿਰਾਵਟ ਹੁੰਦੀ ਹੈ ਤਾਂ ਛੋਟੇ ਸ਼ੇਅਰ ਧਾਰਕ ਆਪਣੀ ਜਾਇਦਾਦ ਦਾ 10 ਫੀਸਦੀ ਗੁਆ ਬੈਠਦੇ ਹਨ ਤਾਂ ਵੱਡਾ ਸ਼ੇਅਰਧਾਰਕ ਸਿਰਫ 5 ਫੀਸਦੀ (ਭਾਵ 10 ਫੀਸਦੀ ਆਪਣੀ ਅੱਧੀ ਜਾਇਦਾਦ 'ਤੇ) ਗੁਆ ਦਿੰਦਾ ਹੈ। ਇਸ ਲਈ ਉਹ ਆਪਣੀ ਤਰੱਕੀ ਵਿਚ ਗਿਰਾਵਟ ਨੂੰ ਬਰਦਾਸ਼ਤ ਕਰ ਸਕਦਾ ਹੈ ਜਦੋਂ ਕਿ ਛੋਟਾ ਆਦਮੀ ਇਸ ਤਰ੍ਹਾਂ ਨਹੀਂ ਕਰ ਸਕਦਾ। ਜਦੋਂ ਉਹ ਘਬਰਾਹਟ ਵਿਚ ਹੋਰ ਨੁਕਸਾਨ ਨੂੰ ਰੋਕਣ ਲਈ ਪਹਿਲੇ ਸਟਾਕ ਦੀ ਵਿਕਰੀ ਸ਼ੁਰੂ ਕਰਦਾ ਹੈ ਤਾਂ ਵੱਡੇ ਸਟਾਕ ਧਾਰਕ ਇਨ੍ਹਾਂ ਸ਼ੇਅਰਾਂ ਨੂੰ ਖ਼ਰੀਦ ਲੈਂਦੇ ਹਨ ਅਤੇ ਉਨ੍ਹਾਂ ਨੂੰ ਉਦੋਂ ਤੱਕ ਹੋਲਡ ਕਰ ਕੇ ਰੱਖਦੇ ਹਨ ਜਦੋਂ ਤੱਕ ਕਿ ਬਾਜ਼ਾਰ ਉਨ੍ਹਾਂ ਅਨੁਕੂਲ ਨਹੀਂ ਹੋ ਜਾਂਦਾ। ਪੂੰਜੀਵਾਦ ਤਹਿਤ ਸਟਾਕ ਮਾਰਕਿਟ ਵਿਚ ਉਤਰਾਅ ਚੜ੍ਹਾਅ ਆਮ ਹੈ। ਪਰ ਸੰਕਟ ਦੌਰਾਨ ਬਹੁਤ ਤੇਜ਼ੀ ਨਾਲ ਇਸ ਤਰ੍ਹਾਂ ਹੁੰਦਾ ਹੈ। ਭਾਵੇਂ ਫਿਰ ਉਹ ਕਿਸੇ ਵੀ ਕਾਰਨ ਕਿਉਂ ਨਾ ਹੋਵੇ। ਇਹ ਠੀਕ ਉਹੀ ਸਮਾਂ ਹੁੰਦਾ ਹੈ ਜਦੋਂ ਵੱਡੇ ਵੱਡੇ ਧਨੀ ਛੋਟਿਆਂ ਦੀ ਕੀਮਤ 'ਤੇ ਹੋਰ ਮਾਲਾਮਾਲ ਹੋ ਜਾਂਦੇ ਹਨ।

ਜੇਕਰ ਅਮੀਰ ਵਿਅਕਤੀ ਮਹਿੰਗੇ ਸ਼ੇਅਰ ਛੋਟੇ ਲੋਕਾਂ ਤੋਂ 100 ਰੁਪਏ ਵਿਚ ਖਰੀਦਦੇ ਹਨ ਤਾਂ ਇਸ ਵਿਚ ਉਨ੍ਹਾਂ ਲਈ ਕੋਈ ਲਾਭ ਨਹੀਂ ਹੈ। ਇਸ ਖ਼ਰੀਦ ਦਾ ਭੁਗਤਾਨ ਕਰਨ ਲਈ ਉਨ੍ਹਾਂ ਨੂੰ ਜਾਂ ਤਾਂ ਆਪਣੀ ਨਕਦੀ ਘੱਟ ਕਰਨੀ ਪੈਂਦੀ ਹੈ ਜਾਂ ਬੈਂਕਾਂ ਤੋਂ ਕਰਜ਼ਾ ਚੁੱਕਣਾ ਪੈਂਦਾ ਹੈ ਜਾਂ ਕੁਝ ਹੋਰ ਜਾਇਦਾਦਾਂ ਵੇਚਣੀਆਂ ਪੈਂਦੀਆਂ ਹਨ।

ਯੂ.ਬੀ.ਐਸ. ਦੇ ਇਕ ਬੁਲਾਰੇ ਨੇ ਦਾਅਵਾ ਕੀਤਾ ਹੈ ਕਿ ਮਹਾਂਮਾਰੀ ਦੌਰਾਨ ਧਨ ਦੇ ਕੇਂਦਰੀਕਰਨ ਵਿਚ ਵਾਧਾ ਪੂੰਜੀਵਾਦ ਲਈ ਇਕ ਅਜਿਹੀ ਘਟਨਾ ਹੈ ਜੋ ਅਜੀਬ ਹੈ। ਹਾਲਾਂਕਿ ਇਹ ਪੂਰੀ ਤਰ੍ਹਾਂ ਨਾਲ ਪੂੰਜੀਵਾਦ ਦੇ ਤਰਕ ਅਨੁਸਾਰ ਹੈ। ਅਸਲ ਵਿਚ ਇਹ ਪੂੰਜੀਵਾਦ ਦੇ ਤਹਿਤ ਹੈ ਕਿ ਹਰ ਮਨੁੱਖੀ ਤ੍ਰਾਸਦੀ ਜੋ ਇਸ ਪ੍ਰਣਾਲੀ ਵਿਚ ਇਕ ਸੰਕਟ ਨੂੰ ਉਜਾਗਰ ਕਰਦੀ ਹੈ , ਉਹ ਤੰਤਰ ਵਲੋਂ ਦਰਸਾਏ ਧਨ ਦੇ ਕੇਂਦਰੀਕਰਨ ਦੇ ਵਾਧੇ ਲਈ ਇਕ ਮੌਕਾ ਬਣ ਜਾਂਦੀ ਹੈ। ਭਾਰਤ ਵਿਚ ਵੀ ਹੋਰਾਂ ਦੇਸ਼ਾਂ ਦੀ ਤਰ੍ਹਾਂ ਧਨ ਦੇ ਕੇਂਦਰੀਕਰਨ ਵਿਚ ਵਾਧਾ ਹੋਇਆ ਹੈ। ਇਕ ਹੀ ਸੂਤਰ ਅਨੁਸਾਰ ਭਾਰਤੀ ਅਰਬਪਤੀਆਂ ਦੀ ਜਾਇਦਾਦ ਪਿਛਲੇ ਅਪ੍ਰੈਲ ਜੁਲਾਈ ਦੀ ਮਿਆਦ ਵਿਚ 35 ਫੀਸਦੀ ਤੋਂ ਵਧ ਕੇ 423 ਬਿਲੀਅਨ ਡਾਲਰ ਹੋ ਗਈ ਹੈ (ਦ ਵਾਇਰ, 16 ਅਕਤੂਬਰ)। ਇਸ ਸਮੇਂ ਦੌਰਾਨ ਉਤਪਾਦਨ ਵਿਚ ਲਗਪਗ ਇਕ ਚੌਥਾਈ ਦੀ ਕਮੀ ਆਈ ਹੈ ਅਤੇ ਰੁਜ਼ਗਾਰ ਵੀ ਉਸੇ ਪੱਧਰ 'ਤੇ ਘਟਿਆ ਹੈ।