ਕੰਧ ਡਿਗਣ ਨਾਲ 15 ਲੋਕਾਂ ਦੀ ਮੌਤ

ਕੰਧ ਡਿਗਣ ਨਾਲ 15 ਲੋਕਾਂ ਦੀ ਮੌਤ

ਪੂਨੇ: ਅੱਜ ਇੱਥੇ ਇੱਕ ਰਿਹਾਇਸ਼ੀ ਖੇਤਰ ਵਿੱਚ ਇੱਕ ਕੰਧ ਡਿਗਣ ਕਾਰਨ ਹੋਏ ਹਾਦਸੇ 'ਚ 15 ਲੋਕਾਂ ਦੀ ਮੌਤ ਹੋ ਗਈ। ਕੰਧ ਦੇ ਨਾਲ ਨਜ਼ਦੀਕ ਕੰਮ ਕਰ ਰਹੇ ਕਾਮਿਆਂ ਲਈ ਝੁੱਗੀਆਂ ਬਣੀਆਂ ਸਨ ਜਿਹਨਾਂ 'ਤੇ ਇਹ ਕੰਧ ਡਿਗੀ। 

ਮੌਕੇ 'ਤੇ ਪਹੁੰਚੇ ਅਫਸਰਾਂ ਨੇ ਦੱਸਿਆ ਕਿ ਕੰਧ ਡਿਗਣ ਦੀ ਵਜ੍ਹਾ ਮੀਂਹ ਹੋ ਸਕਦਾ ਹੈ। ਪੂਨੇ ਵਿੱਚ ਰਿਕਾਰਡ ਤੋੜ ਮੀਂਹ ਪਿਆ ਹੈ।  

ਇਹ ਕੰਧ 12 ਤੋਂ 15 ਫੁੱਟ ਉੱਚੀ ਦੱਸੀ ਜਾ ਰਹੀ ਹੈ। ਮਰਨ ਵਾਲੇ 15 ਲੋਕਾਂ ਵਿੱਚ 9 ਬੰਦੇ, 2 ਜਨਾਨੀਆਂ ਅਤੇ ਚਾਰ ਬੱਚੇ ਹਨ। ਇਸ ਤੋਂ ਇਲਾਵਾ ਤਿੰਨ ਲੋਕ ਜ਼ਖਮੀ ਵੀ ਦੱਸੇ ਜਾ ਰਹੇ ਹਨ। 

ਪੁਲਿਸ ਅਫਸਰਾਂ ਦੇ ਦੱਸਣ ਮੁਤਾਬਿਕ ਮਰਨ ਵਾਲੇ ਲੋਕ ਬਿਹਾਰ ਅਤੇ ਉੱਤਰ ਪ੍ਰਦੇਸ਼ ਨਾਲ ਸਬੰਧਿਤ ਹਨ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ