ਵੈਲੀ ਵੈਡਵੇ ਨੇ ਘਰੇਲੂ ਪੈਦਾਵਾਰ ਲਈ ਕੀਤੇ ਬੀਜ ਮੁਹੱਈਆ

ਵੈਲੀ ਵੈਡਵੇ ਨੇ ਘਰੇਲੂ ਪੈਦਾਵਾਰ ਲਈ ਕੀਤੇ ਬੀਜ ਮੁਹੱਈਆ

ਵੈਲੀ ਵੈਡਵੇ ਨੇ ਇੱਕ ਵਧੀਆ ਉਪਰਾਲੇ ਰਾਹੀਂ ਘਰੇ ਸਬਜ਼ੀਆਂ ਉਗਾਉਣ ਲਈ ਬੀਜਾਂ ਦੀ ਪੈਦਾਵਾਰ ਦਾ ਕੰਮ ਸ਼ੁਰੂ ਕੀਤਾ ਹੈ। ਸੈਨ ਹੋਜੇ ਵਿੱਚ ਕੱਲ੍ਹ ਨੂੰ ਖੁੱਲ੍ਹ ਰਹੀ ਨਰਸਰੀ ਨੇ ਕੌਮਾਂ ਦੀਆਂ ਖਾਣ ਦੀਆਂ ਆਦਤਾਂ ਦੇ ਹਿਸਾਬ ਨਾਲ ਪੈਦਾਵਾਰ ਕਰਨ ਨੂੰ ਤਰਜੀਹ ਦਿੱਤੀ ਹੈ। ਰੌਲ ਲੋਜ਼ਾਨੋ ਨੇ ਗੱਲ-ਬਾਤ ਕਰਦੇ ਹੋਇਆ ਦੱਸਿਆ ਕਿ ਉਹ ਲੋਕਾਂ ਨੂੰ ਆਪਣੇ ਘਰਾਂ ਦੇ ਯਾਰਡ ਵਿੱਚ ਸਬਜ਼ੀਆਂ ਉਗਾਉਣ ਨੂੰ ਉਤਸਾਹਿਤ ਕਰ ਰਹੇ ਹਨ ਅਤੇ ਬਾਗਬਾਨੀ ਦੇ ਚਾਰ ਸਾਲ ਦੇ ਕੋਰਸ ਵੀ ਕਰਵਾਏ ਜਾਣਗੇ।

ਵੈਲੀ ਵੈਡਵੇ 27 ਮਾਰਚ ਤੋਂ 59 S Autumn Street San Jose ਵਿੱਚ ਖੁੱਲ੍ਹ ਰਹੀ ਹੈ ਅਤੇ ਲੋਕ ਆਪ ਜਾ ਕੇ ਪਰਖ ਕਰਕੇ ਬੀਜ ਲੈ ਸਕਦੇ ਹਨ। ਉੱਥੇ ਪੰਜਾਬੀ ਵਿੱਚ ਬੋਲਨ ਵਾਲੇ ਮੁਲਾਜ਼ਮ ਵੀ ਹੋਣਗੇ।

ਵਧੇਰੇ ਜਾਣਕਾਰੀ ਲਈ ਉਹਨਾਂ ਦੇ ਵੈਬਸਾਈਟ ਤੇ ਵੀ ਜਾ ਸਕਦੇ ਹੋ

www.valleyverde.org/shop