ਖਲੀ ਡਬਲਯੂਡਬਲਯੂਈ ਹਾਲ ਆਫ ਫੇਮ 'ਚ  ਹੋਣਗੇ ਸ਼ਾਮਲ

ਖਲੀ ਡਬਲਯੂਡਬਲਯੂਈ ਹਾਲ ਆਫ ਫੇਮ 'ਚ  ਹੋਣਗੇ ਸ਼ਾਮਲ

ਅੰਮ੍ਰਿਤਸਰ ਟਾਈਮਜ਼ ਬਿਊਰੋ

 ਧਰਮਸ਼ਾਲਾ : ਡਬਲਯੂਡਬਲਯੂਈ (ਵਰਲਡ ਰੈਸਲਿੰਗ ਏਂਟਰਟੇਨਮੈਂਟ) ਨੇ ਹਾਲ ਆਫ ਫੇਮ ਕਲਾਸ-2021 ਲਈ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਨਾਲ ਸਬੰਧ ਰੱਖਣ ਵਾਲੇ ਰੈਸਲਰ ਦ ਗ੍ਰੇਟ ਖਲੀ ਉਰਫ਼ ਦਲੀਪ ਸਿੰਘ ਰਾਣਾ ਨੂੰ ਸ਼ਾਮਲ ਕਰਨ ਦਾ ਫ਼ੈਸਲਾ ਲਿਆ ਹੈ। ਖਲੀ ਨੂੰ ਇਹ ਖ਼ਬਰ ਉਨ੍ਹਾਂ ਦੇ ਸਾਬਕਾ ਮੈਨੇਜਰ ਰੰਜਨ ਸਿੰਘ ਨੇ ਦਿੱਤੀ। ਇਹ ਸੁਣ ਕੇ ਗ੍ਰੇਟ ਖਲੀ ਭਾਵੁਕ ਹੋ ਗਏ। ਉਨ੍ਹਾਂ ਨਾਲ ਪ੍ਰਸਿੱਧ ਰੈਸਲਰ ਅੰਡਰ ਟੇਕਰ ਤੇ ਕੇਨ ਨੂੰ ਵੀ ਹਾਲ ਆਫ ਫੇਮ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਜਾਣਕਾਰੀ ਇੰਸਟਾਗ੍ਰਾਮ 'ਤੇ ਡਬਲਯੂਡਬਲਯੂਈ ਇੰਡੀਆ ਨੇ ਸਾਂਝੀ ਕੀਤੀ। ਇਹ ਸਮਾਗਮ ਛੇ ਅਪ੍ਰਰੈਲ ਨੂੰ ਅਮਰੀਕਾ ਵਿਚ ਕਰਵਾਇਆ ਜਾਵੇਗਾ ਜੋ ਟੀਵੀ ਤੇ ਡਬਲਯੂਡਬਲਯੂਈ ਨੈੱਟਵਰਕ 'ਤੇ ਪ੍ਰਸਾਰਤ ਹੋਵੇਗਾ। ਸੱਤ ਫੁੱਟ ਇਕ ਇੰਚ ਤੇ ਲਗਭਗ 157 ਕਿਲੋਗ੍ਰਾਮ ਭਾਰ ਵਾਲੇ ਖਲੀ ਡਬਲਯੂਡਬਲਯੂਈ hi ਵਿਚ ਕਾਫੀ ਨਾਂ ਕਮਾ ਚੁੱਕੇ ਹਨ। ਉਹ ਪਹਿਲੀ ਵਾਰ 2006 ਵਿਚ  ਰਿੰਗ ਵਿਚ ਉਤਰੇ ਸਨ ਤੇ ਤਜਰਬੇਕਾਰ ਅੰਡਰ ਟੇਕਰ ਨੂੰ ਚਿੱਤ ਕੀਤਾ ਸੀ।