ਅਮਰੀਕੀ ਸੰਸਦ ਮੈਂਬਰ ਥਾਨੇਦਾਰ ਸਿਖਾਂ ਤੇ ਮਨੁੱਖੀ ਅਧਿਕਾਰਾਂ ਦੀਆਂ ਗਤੀਵਿਧੀਆਂ ਤੋਂ ਔਖਾ

ਅਮਰੀਕੀ ਸੰਸਦ ਮੈਂਬਰ ਥਾਨੇਦਾਰ  ਸਿਖਾਂ ਤੇ ਮਨੁੱਖੀ ਅਧਿਕਾਰਾਂ ਦੀਆਂ ਗਤੀਵਿਧੀਆਂ ਤੋਂ ਔਖਾ

ਅਖੇ- ਅਮਰੀਕਾ 'ਵਿਚ ਵਧ ਰਿਹੈ ''ਹਿੰਦੂ ਫੋਬੀਆ'', ਇਸ ਦਾ ਵਿਰੋਧ ਕਰਨ ਦੀ ਲੋੜ

ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਸ਼੍ਰੀ ਥਾਨੇਦਾਰ ਅੱਜਕਲ੍ਹ ਸਿਖਾਂ ਤੇ ਮਨੁੱਖੀ ਅਧਿਕਾਰਾਂ ਦੀਆਂ ਗਤੀਵਿਧੀਆਂ ਤੋਂ ਬਹੁਤ ਔਖਾ  ਹੈ ।ਉਸਨੇ ਨਵੀਂ ਛੁਰਲੀ ਛਡਦਿਆਂ ਕਿਹਾ ਕਿ ਹਾਲ ਹੀ ਵਿੱਚ ਅਮਰੀਕਾ ਵਿੱਚ ‘ਹਿੰਦੂ ਫੋਬੀਆ’ ਵਿਚ ਵਾਧਾ ਦੇਖਿਆ ਗਿਆ ਹੈ, ਜਿਸ ਨਾਲ ਲੜਨ ਦੀ ਲੋੜ ਹੈ, ਕਿਉਂਕਿ ਇਸ ਦੇਸ਼ ਵਿੱਚ ਨਫ਼ਰਤ ਲਈ ਕੋਈ ਥਾਂ ਨਹੀਂ ਹੈ। ਥਾਨੇਦਾਰ ਨੇ ਇਹ ਗੱਲ ਹਿੰਦੂ ਭਾਈਚਾਰੇ ਵਿਰੁੱਧ ਵੱਧ ਰਹੇ ਨਫ਼ਰਤੀ ਅਪਰਾਧਾਂ ਵਿਰੁੱਧ ਲੜਨ ਦੀ ਮੰਗ ਕਰ ਰਹੇ ਹਿੰਦੂ ਆਗੂਆਂ ਅਤੇ ਜਥੇਬੰਦੀਆਂ ਦੇ ਸਮੂਹ ਵਿੱਚ ਸ਼ਾਮਲ ਹੋਣ ਮੌਕੇ ਕਹੀ। ਵੱਖ-ਵੱਖ ਭਾਰਤੀ-ਅਮਰੀਕੀ ਸਮੂਹਾਂ ਦੇ ਨੁਮਾਇੰਦਿਆਂ ਨੇ ਬੀਤੇ ਦਿਨੀਂ ਅਮਰੀਕਾ ਦੀ ਰਾਜਧਾਨੀ 'ਚ 'ਹਿੰਦੂ ਐਕਸ਼ਨ' ਨਾਂ ਦੀ ਸੰਸਥਾ ਦੁਆਰਾ ਆਯੋਜਿਤ ਮੀਟਿੰਗ ਦੌਰਾਨ ਮੁਲਾਕਾਤ ਕੀਤੀ।

ਥਾਨੇਦਾਰ ਨੇ ਕਿਹਾ, “ਅਸੀਂ ਅਮਰੀਕਾ ਵਿੱਚ ਬਹੁਤ ਸਾਰਾ ‘ਹਿੰਦੂ ਫੋਬੀਆ’ (ਹਿੰਦੂਆਂ ਬਾਰੇ ਅਸੁਰੱਖਿਆ ਦੀ ਭਾਵਨਾ) ਦੇਖਦੇ ਹਾਂ। ਅਸੀਂ ਕੈਲੀਫੋਰਨੀਆ ਐੱਸਬੀ403 (ਨਸਲੀ ਵਿਤਕਰੇ 'ਤੇ ਪਾਬੰਦੀ ਲਗਾਉਣ ਲਈ ਇੱਕ ਬਿੱਲ) ਦੇਖਿਆ ਹੈ, ਅਤੇ ਇਹ ਸਿਰਫ਼ ਸ਼ੁਰੂਆਤ ਹੈ। ਸਾਡੇ ਮੰਦਰਾਂ 'ਤੇ ਹਮਲੇ ਅਤੇ ਦੁਨੀਆ ਭਰ ਦੇ ਹਿੰਦੂਆਂ 'ਤੇ ਹਮਲੇ। ਇਹ ਇੱਕ ਕਾਰਨ ਹੈ ਕਿ ਮੈਂ ਹਿੰਦੂ ਕਾਕਸ ਬਣਾਉਣ ਦਾ ਫੈਸਲਾ ਕੀਤਾ ਹੈ। ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ ਥਾਨੇਦਾਰ ਨੇ ਕਿਹਾ, “ਅਮਰੀਕੀ ਕਾਂਗਰਸ ਵਿੱਚ ਪਹਿਲੀ ਵਾਰ ਸਾਡੇ ਕੋਲ ਹਿੰਦੂ ਕਾਕਸ ਹੈ। ਅਸੀਂ ਇਹ ਸੁਨਿਸ਼ਚਿਤ ਕਰਨ ਲਈ ਕਈ ਪਹਿਲਕਦਮੀਆਂ ਕਰ ਰਹੇ ਹਾਂ ਕਿ ਲੋਕਾਂ ਨੂੰ ਆਪਣੇ ਧਰਮ ਦਾ ਅਭਿਆਸ ਕਰਨ ਦੀ ਧਾਰਮਿਕ ਆਜ਼ਾਦੀ ਹੋਵੇ।

ਹੈਰਾਨੀ ਦੀ ਗਲ ਇਹ ਹੈ ਕਿ ਮੰਦਰਾਂ ਦੇ ਹਮਲੇ ਵਿਚ ਕੋਈ ਦੋਸ਼ੀ ਸਿਧ ਨਹੀਂ ਹੋਇਆ।ਸਾਰੇ ਦੋਸ਼ੀ ਤਕਰੀਬਨ ਕੈਨੇਡਾ ,ਆਸਟਰੇਲੀਆ ਵਿਚ ਕਟੜ ਹਿੰਦੂ ਭਾਈ ਚਾਰੇ ਦੇ ਲੋਕ ਫੜੇ ਗਏ ਹਨ।