ਅਮਰੀਕਾ ਦੇ ਟੈਕਸਾਸ ਰਾਜ ਵਿਚ ਇਕ ਰੈਸਟੋਰੈਂਟ ਦੀ ਕੰਧ ਤੋੜ ਕੇ ਅੰਦਰ ਵੜੀ ਕਾਰ,23 ਜ਼ਖਮੀ

ਅਮਰੀਕਾ ਦੇ ਟੈਕਸਾਸ ਰਾਜ ਵਿਚ ਇਕ ਰੈਸਟੋਰੈਂਟ ਦੀ ਕੰਧ ਤੋੜ ਕੇ ਅੰਦਰ ਵੜੀ ਕਾਰ,23 ਜ਼ਖਮੀ
ਕੈਪਸ਼ਨ ਅਮਰੀਕਾ ਦੇ ਟੈਕਸਾਸ ਰਾਜ ਵਿਚ ਰੈਸਟੋਰੈਂਟ ਦੀ ਕੰਧ ਤੋੜ ਕੇ ਅੰਦਰ ਵੜੀ ਐਸ ਯੂ ਵੀ ਗੱਡੀ

ਜ਼ਖਮੀਆਂ ਵਿਚੋਂ ਕੁਝ ਦੇ ਮਾਮੂਲੀ ਤੇ ਕੁਝ ਦੇ ਗੰਭੀਰ ਸੱਟਾਂ ਵੱਜੀਆਂ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਟੈਕਸਾਸ ਰਾਜ ਵਿਚ ਹੋਸਟਨ ਸ਼ਹਿਰ ਤੋਂ ਤਕਰੀਬਨ 35 ਮੀਲ ਦੂਰ ਰੋਸਨਬਰਗ ਵਿਖੇ ਇਕ ਐਸ ਯੂ ਵੀ ਗੱਡੀ ਰੈਸਟੋਰੈਂਟ ਦੀ ਕੰਧ ਨਾਲ ਟਕਰਾ ਕੇ ਅੰਦਰ ਵੜ ਜਾਣ ਦੀ ਖਬਰ ਹੈ। ਇਸ ਘਟਨਾ ਵਿਚ 2 ਦਰਜ਼ਨ ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਇਹ ਜਾਣਕਾਰੀ ਟੈਕਸਾਸ ਪੁਲਿਸ ਨੇ ਦਿੱਤੀ ਹੈ। ਰੋਸਨਬਰਗ , ਟੈਕਸਾਸ ਪੁਲਿਸ ਨੇ ਇਕ ਫੇਸਬੁੱਕ ਪੋਸਟ ਵਿਚ ਕਿਹਾ ਹੈ ਕਿ ਸਵੇਰੇ 11.22 ਵਜੇ ਦੇ ਆਸਪਾਸ ਫੋਨ ਆਉਣੇ ਸ਼ੁਰੂ ਹੋਏ ਜਿਨਾਂ ਵਿਚ ਇਸ ਹਾਦਸੇ ਬਾਰੇ ਜਾਣਕਾਰੀ ਦਿੱਤੀ ਗਈ। ਰੋਸਨਬਰਗ ਪੁਲਿਸ ਵਿਭਾਗ ਅਨੁਸਾਰ ਡੈਨੀ'ਜ਼ ਰੈਸਟੋਰੈਂਟ ਵਿਖੇ ਵਾਪਰੇ ਇਸ ਹਾਦਸੇ ਵਿਚ ਰੈਸਟੋਰੈਂਟ ਵਿਚ ਮੌਜੂਦ 23 ਲੋਕ ਜ਼ਖਮੀ ਹੋਏ ਹਨ ਜਿਨਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਅਨੁਸਾਰ ਹਸਪਤਾਲ ਲਿਜਾਣ ਸਮੇ ਸਾਰੇ ਪੀੜਤ ਹੋਸ਼ ਵਿਚ ਸਨ। ਜ਼ਖਮੀਆਂ ਵਿਚੋਂ ਕਈਆਂ ਦੇ ਮਾਮੂਲੀ ਤੇ ਕੋਝ ਹੋਰਨਾਂ ਦੇ ਗੰਭੀਰ ਸੱਟਾਂ ਵੱਡੀਆਂ ਹਨ । ਜ਼ਖਮੀਆਂ ਵਿਚ 12 ਸਾਲ ਤੋਂ ਲੈ ਕੇ 60 ਸਾਲ ਦੇ ਲੋਕ ਸ਼ਾਮਿਲ ਹਨ। ਐਸ ਯੂ ਵੀ ਦਾ ਡਰਾਈਵਰ ਵਾਲ ਵਾਲ ਬੱਚ ਗਿਆ ਹੈ ਤੇ ਉਹ ਜ਼ਖਮੀ ਨਹੀਂ ਹੋਇਆ। ਪੁਲਿਸ ਨੇ ਰੈਸਟੋਰੈਂਟ ਦੀ ਨਾਕਾਬੰਦੀ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰੈਸਟੋਰੈਂਟ ਦੇ ਮਾਲਕ ਜਾਂ ਕਿਸੇ ਹੋਰ ਅਧਿਕਾਰੀ ਨੇ ਹਾਦਸੇ ਬਾਰੇ ਕੁਝ ਵੀ ਕਹਿਣ ਤੋਂ ਮਨਾ ਕਰ ਦਿੱਤਾ ਹੈ। ਕੇਵਲ ਏਨਾ ਕਿਹਾ ਹੈ ਕਿ ਇਸ ਵੇਲੇ ਹਾਦਸੇ ਬਾਰੇ ਉਹ ਕੁਝ ਨਹੀਂ ਕਹਿ ਸਕਦੇ।