ਅਮਰੀਕਾ ਦੇ ਮਰਸਡ ਸ਼ਹਿਰ ਵਿਚ ਅਗਵਾ ਕੀਤੇ ਪੰਜਾਬੀ ਪਰਿਵਾਰ ਦੇ ਚਾਰੇ ਜੀਆਂ ਦੀਆਂ ਖੇਤਾਂ ਚੋਂ ਮਿਲੀਆਂ ਲਾਸ਼ਾਂ, ਪੰਜਾਬੀ ਭਾਈਚਾਰਾ ਘਟਨਾਂ ਤੋਂ ਬਾਅਦ ਸੁੰਨ।
ਸ਼ੱਕੀ ਦੋਸ਼ੀ ਹਸੂਸ ਮੈਨੁਅਲ ਸਲਗਾਡੋ ਅਜੇ ਵੀ ਹਸਪਤਾਲ ਚ ਬੇਹੋਸ਼।
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) ਬੀਤੇ ਸੋਮਵਾਰ ਸਵੇਰੇ 9 ਵਜੇ ਦੇ ਕਰੀਬ ਇੱਕ ਸਿਰਫਿਰੇ ਮੈਕਸੀਕੋ ਮੂਲ ਦੇ ਵਿਆਕਤੀ ਵਲੋਂ ਬੜੀ ਯੋਜਨਾਵੱਧ ਢੰਗ ਨਾਲ ਇਕੱ ਪੰਜਾਬੀ ਪਰਿਵਾਰ ਨੂੰ ਉਨਾਂ ਦੇ ਬਿਜਨਸ ਤੋਂ ਅਗਵਾ ਕਰ ਲਿਆ ਗਿਆ ਸੀ, ਦੀਆਂ ਲਾਸ਼ਾ ਅੱਜ ਮਰਸਿਡ ਸ਼ਹਿਰ ਦੇ ਇੰਡੀਆਨਾ ਰੋਡ ਅਤੇ ਹੁਚਨਸਨ ਰੋਡ ਨਾਲ ਪੈਂਦੇ ਇੱਕ ਬਾਗ ਜਿਹੇ ਵਿਚੋਂ ਬਰਾਮਦ ਕਰ ਲਈਆਂ ਗਈਆਂ, ਉਨਾਂ ਵਿੱਚ 8 ਮਹੀਨਿਆਂ ਦੀ ਆਰੂਹੀ ਢੇਰੀ, ਉਸ ਦੇ ਮਾਤਾ-ਪਿਤਾ ਜਸਲੀਨ ਕੌਰ (27), ਜਸਦੀਪ ਸਿੰਘ (36)ਅਤੇ ਅਮਨਦੀਪ ਸਿੰਘ (39) ਸਨ, ਇਸ ਦਾ ਵੇਰਵਾ ਅੱਜ ਮਰਸਿਡ ਕਾਂਊਂਟੀ ਸ਼ੈਰਫ ਮੁੱਖੀ ਵੇਰਨ ਵੇਰਨਕੀ ਨੇ ਦਿੰਦਿਆਂ ਕਿਹਾ ਕਿ ਉਨਾਂ ਚਾਰਾਂ ਜੀਆਂ ਦੀਆਂ ਲਾਸ਼ਾਂ ਮਿਲ ਗਈਆਂ ਹਨ ਤੇ ਬਾਕੀ ਤਹਿਕੀਕਾਤ ਪੂਰੀ ਰਾਤ ਚਲੇਗੀ ਜੋ ਵੀ ਅਗ਼ਲੇ ਕਿਰਿਆ ਕਰਮ ਹੋਣਗੇ ਪਰਿਵਾਰ ਦੇ ਮੁਤਾਬਕ ਚਲਿਆ ਜਾਵੇਗਾ।
ਅੱਜ ਸਵੇਰੇ ਵੀ ਪੁਲੀਸ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਸ ਸਮੇਂ ਤੱਕ ਅਗਵਾ ਪਰਿਵਾਰ ਦੀ ਕੋਈ ਉੱਗ ਸੁੱਗ ਨਹੀ ਸੀ ਨਿਕਲੀ ਤੇ ਪੁਲੀਸ ਨੇ ਲੋਕਾਂ ਕੋਲੋਂ ਸਹਿਯੋਗ ਮੰਗਿਆ ਸੀ, ਤੇ ਪੁਲੀਸ ਨੇ ਆਵਾ ਕਰਨ ਦੀ ਵੀਡੀਓ ਵੀ ਰੀਲੀਜ ਕੀਤੀ ਸੀ ਤੇ ਵੇਰਵੇ ਦਿੱਤੇ ਸਨ, ਤੇ ਅੱਜ ਹੀ ਬਾਅਦ ਦੁਪਿਹਰ ਸ਼ੈਰਫ ਮੁੱਖੀ ਵੇਰਨ ਵੇਰਨਕੀ ਚਾਰੇ ਲਾਸ਼ਾਂ ਮਿਲਣ ਵਾਰੇ ਪੱਤਰਕਾਰਾਂ ਨੂੰ ਦੱਸਿਆ । ਇਸ ਦੌਰਾਨ ਵੱਖ ਵੱਖ ਲਾਅ ਇਨੰਫੋਰਸਮੈਂਟ ਏਜੰਸੀਜ ਵਲੋਂ ਉਨਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਪਰ ਦੋਸ਼ੀ ਦੀ ਭਾਲ ਤਾਂ ਹੋ ਗਈ ਪਰ ਅਗਵਾ ਕੀਤੇ ਪਰਿਵਾਰ ਦੀ ਭਾਲ ਨਹੀਂ ਸੀ ਹੋ ਰਹੀ। ਦੂਸਰੇ ਪਾਸੇ ਇਸ ਘਟਨਾਂ ਦੇ ਹੋਰ ਵੇਰਵੇ ਮਿਲੇ ਹਨ ਕਿ ਇਹ ਅਗਵਾ ਕਰਨ ਵਾਲਾ ਵਿਆਕਤੀ ਹਸੂਸ ਮੈਨੁਅਲ ਸਲਗਾਡੋ (48-ਸਾਲ) ਪਹਿਲਾਂ ਤਾਂ ਇਸ ਪਰਿਵਾਰ ਦੇ ਕਿਸੇ ਹੋਰ ਰਿਸ਼ਤੇਦਾਰ ਦਾ ਟਰੱਕ ਚਲਾਉਂਦਾ ਸੀ ਤੇ ਫਿਰ ਉਸਤੋਂ ਹੱਟ ਕੇ ਇਸ ਪਰਿਵਾਰ ਦੇ ਚਲਦੇ ਟਰੱਕ ਬਿਜਨਸ ਦਾ ਕਰੀਬ ਇੱਕ ਮਹੀਨਾ ਟਰੱਕ ਚਲਾਇਆ। ਇਹ ਟਰੱਕ ਯਾਰਡ ਵੀ ਅਜੇ ਨਵਾਂ ਹੀ ਬਣਾਇਆ ਸੀ। ਦੋਨੌ ਭਰਾ ਟਰੱਕ ਬਿਜਨਸ ਸੰਭਾਲਦੇ ਸਨ ਤੇ ਛੋਟੇ ਦੀ ਘਰਵਾਲੀ ਜਸਲੀਨ ਕੌਰ ਦਫਤਰ ਦਾ ਕੰਮ ਸੰਭਾਲਦੀ ਸੀ। ਜਿਸ ਵੇਲੇ ਉਨਾਂ ਨੂੰ ਅਗਵਾ ਕੀਤਾ ਗਿਆ ਦੋਸ਼ੀ ਨੇ ਮੂੰਹ ਤੇ ਮਾਸਕ ਤੇ ਹੁਡ ਵਾਲੀ ਜੈਕਟ ਪਾਈ ਹੋਈ ਸੀ ਕੋਲ ਖਾਲੀ ਬੋਤਲਾਂ ਵਾਲਾ ਲਫਾਫਾ ਫੜਿਆਂ ਹੋਇਆ ਸੀ, ਸ਼ਾਇਦ ਉਹ ਖਾਲੀ ਬੋਤਲਾਂ ਲੈਣ ਪੱਜ ਅੰਦਰ ਗਿਆ ਤੇ ਗੰਨ ਦਿਖਾ ਕੇ ਪਹਿਲਾਂ ਦੋਨਾਂ ਭਰਾਵਾਂ ਨੂੰ ਹੱਥ ਬੰਨ੍ਹ ਕੇ ਅਗਵਾ ਕਰਦਾ ਹੈ ਤੇ ਫਿਰ ਦੋਨਾਂ ਨੂੰ ਆਪਣੇ ਪਿਕਅੱਪ ਵਿੱਚ ਬਿਠਾ ਕੇ ਕਿਧਰੇ ਲੈ ਜਾਂਦਾ ਹੈ ਤੇ ਫਿਰ ਛੇ ਮਿੰਟ ਬਾਅਦ ਵਾਪਿਸ ਆ ਕੇ ਜਸਲੀਨ ਕੌਰ ਤੇ ਉਸਦੀ ਬੇਟੀ ਆਰੂਹੀ ਢੇਰੀ ਨੂੰ ਅਗਵਾ ਕਰਕੇ ਲੈ ਜਾਂਦਾ ਹੇ। ਦੋ ਦਿਨ ਉਨਾ ਦਾ ਪਤਾ ਨਹੀ ਲਗਦਾ ਤੇ ਜਦੋਂ ਦੋਸ਼ੀ ਪੀੜਤ ਦੇ ਏ ਟੀ ਐਮ ਕਾਰਡਾਂ ਵਿੱਚੋਂ ਇੱਕ ਦੀ ਵਰਤੋਂ ਐਟਵਾਟਰ ਸਿਟੀ ਵਿੱਚ ਇੱਕ ਬੈਂਕ ਵਿੱਚ ਸਥਿਤ ਇੱਕ ਏ ਟੀ ਐਮ ਵਿੱਚ ਵਰਤੋਂ ਕਰਦਾ ਹੈ ਤਾਂ ਇਹ ਵਿਅਕਤੀ ਅਸਲ ਚ ਅਗਵਾ ਕਰਨ ਵਾਲੇ ਵਿਆਕਤੀ ਵਰਗਾ ਹੋਣ ਕਰਕੇ ਫੜਿਆ ਜਾਂਦਾ ਹੈ । ਹੁਣ ਸਥਾਨਕ ਭਾਈਚਾਰੇ ਵਿੱਚ ਸਹਿਮ ਦਾ ਮਹੌਲ ਹੈ ਤੇ ਸਥਾਨਕ ਅਮਰੀਕਨ ਤੇ ਪੰਜਾਬੀ ਮੀਡੀਏ ਵਿੱਚ ਭਾਈਚਾਰੇ ਨੂੰ ਸੁਚੇਤ ਰਹਿਣ ਲਈ ਕਿਹਾ ਜਾ ਰਿਹਾ ਹੈ। ਪੁਲੀਸ ਮੁਤਾਬਕ ਹਸੂਸ ਮੈਨੁਅਲ ਸਲਗਾਡੋ (48-ਸਾਲ) ਅਜੇ ਵੀ ਹਸਪਤਾਲ ਵਿੱਚ ਬੇਹੋਸ਼ੀ ਦੀ ਹਾਲਤ ਚ ਹੈ, ਇਹ ਵੀ ਪਤਾ ਚਲਿਆ ਕਿ ਜਦੋਂ ਕੁਝ ਹੋਸ਼ ਆਉਣ ਤੇ ਉਸਨੂੰ ਪੁਲੀਸ ਵਲੋਂ ਇਹ ਪੁੱਛਿਆ ਗਿਆ ਕਿ ਅਗ਼ਵਾ ਕੀਤਾ ਗਿਆ ਪਰਿਵਾਰ ਜਿੰਦਾ ਹੈ ਤਾ ਉਸਨੇ ਸਿਰ ਫੇਰ ਦਿੱਤਾ। ਇਸ ਤੋਂ ਇਲਾਵਾ ਦੋਨਾਂ ਭਰਾਵਾਂ ਚੋਂ ਇੱਕ ਦਾ ਫੋਨ ਦੋਸ਼ੀ ਨੇ ਆਪਣੇ ਟਰੱਕ ਥੱਲੇ ਦੇ ਕੇ ਤੋੜ ਦਿੱਤਾ ਤੇ ਦੂਸਰੇ ਭਰਾ ਦਾ ਫੋਨ ਰਾਸਤੇ ਚੋ ਇੱਕ ਕਿਸਾਨ ਨੂੰ ਲੱਭਾ ਤੇ ਜਦੋਂ ਉਸ ਉਪੱਰ ਰਿੰਗ ਵੱਜੀ ਤਾਂ ਉਸਨੂੰ ਸੁਣ ਕੇ ਦੱਸਿਆ ਤੇ ਉਸਦੇ ਖੇਤਾਂ ਲਾਗੇ ਹੀ ਲਾਸ਼ਾ ਬਰਾਮਦ ਹੋਈਆਂ।
Comments (0)