ਕਾਲੇ ਵਿਅਕਤੀ ਡਿਜਨ ਕਿਜ਼ੀ ਨੂੰ 16 ਵਾਰ ਗੋਲੀਆਂ ਮਾਰਨ ਵਾਲੇ ਪੁਲਿਸ ਅਫਸਰਾਂ ਵਿਰੁੱਧ ਨਹੀਂ ਚੱਲੇਗਾ ਅਪਰਾਧਕ ਦੋਸ਼ਾਂ ਤਹਿਤ ਮੁਕੱਦਮਾ

ਕਾਲੇ ਵਿਅਕਤੀ ਡਿਜਨ ਕਿਜ਼ੀ ਨੂੰ 16 ਵਾਰ  ਗੋਲੀਆਂ ਮਾਰਨ ਵਾਲੇ ਪੁਲਿਸ ਅਫਸਰਾਂ ਵਿਰੁੱਧ ਨਹੀਂ ਚੱਲੇਗਾ ਅਪਰਾਧਕ ਦੋਸ਼ਾਂ ਤਹਿਤ ਮੁਕੱਦਮਾ
ਡਿਜਨ ਕਿਜ਼ੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ 16 ਨਵੰਬਰ (ਹੁਸਨ ਲੜੋਆ ਬੰਗਾ)- 2020 ਵਿਚ ਲਾਸ ਏਂਜਲਸ ਵਿਚ ਡਿਜਨ ਕਿਜ਼ੀ ਨਾਮੀ ਕਾਲੇ ਵਿਅਕਤੀ ਨੂੰ 16 ਵਾਰ ਗੋਲੀਆਂ ਮਾਰ ਕੇ ਮਾਰ ਦੇਣ ਵਾਲੇ ਪੁਲਿਸ ਦੇ ਡਿਪਟੀ ਕ੍ਰਿਸ ਮੋਰਾਲਸ ਤੇ ਉਸ ਦੇ ਟਰੇਨਿੰਗ ਅਫਸਰ ਮਾਈਕਲ ਗਾਰਸੀਆ ਵਿਰੁੱਧ ਅਪਰਾਧਕ ਦੋਸ਼ ਆਇਦ ਨਹੀਂ ਕੀਤੇ ਜਾਣਗੇ। ਇਹ ਖੁਲਾਸਾ ਲਾਸ ਏਂਜਲਸ ਕਾਊਂਟੀ ਦੇ ਡਿਸਟ੍ਰਿਕਟ ਦਫਤਰ ਦੀ 19 ਸਫਿਆਂ ਦੀ ਇਕ ਰਿਪੋਰਟ ਵਿਚ ਹੋਇਆ ਹੈ। ਰਿਪੋਰਟ ਅਨੁਸਾਰ 31 ਅਗਸਤ,2020 ਨੂੰ ਉਕਤ ਦੋਨਾਂ ਪੁਲਿਸ ਅਫਸਰਾਂ ਨੇ ਸੜਕ ਉਪਰ ਗਲਤ ਪਾਸੇ ਤੋਂ ਬਾਈਸਾਈਕਲ ਉਪਰ ਆ ਰਹੇ ਡਿਜਨ ਕਿਜ਼ੀ ਨੂੰ ਰੋਕਣ ਦਾ ਯਤਨਾ ਕੀਤਾ ਸੀ ਪਰੰਤੂ ਉਹ ਰੁਕਣ ਦੀ ਬਜਾਏ ਸਾਈਕਲ ਉਪਰੋਂ ਉਤਰ ਕੇ ਦੌੜ ਗਿਆ। ਪੁਲਿਸ ਅਫਸਰਾਂ ਨੇ ਉਸ ਦਾ ਪਿੱਛਾ ਕੀਤਾ। ਇਕ ਸਮੇ ਲੱਗਦਾ ਸੀ ਕਿ ਉਹ ਆਤਮ ਸਮਰਪਣ ਕਰਨ ਵਾਲਾ ਹੈ ਪਰੰਤੂ ਉਹ ਡਿਪਟੀ ਮੋਰਾਲਸ ਨਾਲ ਉਲਝ ਪਿਆ ਜਿਸ ਦੌਰਾਨ ਉਸ ਦਾ 9 ਐਮ ਐਮ ਪਿਸਟਲ ਜਮੀਨ ਉਪਰ ਡਿੱਗ ਗਿਆ। ਜਦੋਂ ਕਿਜ਼ੀ ਨੇ ਪਿਸਟਲ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਮੋਰਾਲਸ ਨੇ ਉਸ ਉਪਰ ਗੋਲੀਆਂ ਦਾਗ ਦਿੱਤੀਆਂ। ਉਸ ਦੀ ਮੌਕੇ ਉਪਰ ਹੀ ਮੌਤ ਹੋ ਗਈ ਸੀ। ਕਿਜ਼ੀ ਦੇ ਪਰਿਵਾਰ ਨੇ ਪੁਲਿਸ ਵਿਰੁੱਧ 3.50 ਕਰੋੜ ਡਾਲਰ ਦਾ ਦਾਅਵਾ ਕੀਤਾ ਹੈ।