ਚੋਰਾਂ ਵੱਲੋਂ ਟੈਕਸਾਸ ਦੇ ਮੰਦਰ ਵਿਚ ਚੋਰੀ

ਚੋਰਾਂ ਵੱਲੋਂ ਟੈਕਸਾਸ ਦੇ ਮੰਦਰ ਵਿਚ ਚੋਰੀ
ਕੈਪਸ਼ਨ ਸ੍ਰੀ ਓਮਕਰਨਾਥ ਮੰਦਰ ਟੈਕਸਾਸ ਦਾ ਬਾਹਰੀ ਦ੍ਰਿਸ਼

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਚੋਰਾਂ ਨੇ ਟੈਕਸਾਸ ਦੇ ਸ੍ਰੀ ਓਮਕਰਨਾਥ ਮੰਦਰ ਵਿਚੋਂ ਦਾਨ ਬਕਸਾ ਚੋਰੀ ਕਰ ਲਿਆ। ਬਰਾਜ਼ੋਸ ਵੈਲੀ ਦੇ ਸ਼ੈਰਿਫ ਦਫਤਰ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਮੰਦਰ ਦੇ ਬੋਰਡ ਮੈਂਬਰ ਸ੍ਰੀਨਿਵਾਸਾ ਸੰਕਾਰੀ ਨੇ ਕਿਹਾ ਹੈ ਕਿ ਚੋਰ ਮੰਦਰ ਦੀ ਖਿੜਕੀ ਤੋੜਕੇ ਅੰਦਰ ਆਏ ਤੇ ਉਹ ਦਾਨ ਬਕਸਾ ਤੇ ਸੇਫ ਚੋਰੀ ਕਰਕੇ ਲੈ ਗਏ। ਉਨਾਂ ਕਿਹਾ ਕਿ ਮੰਦਰ ਦਾ ਪੁਜਾਰੀ ਤੇ ਉਸ ਦਾ ਪਰਿਵਾਰ ਜੋ ਮੰਦਰ ਦੇ ਪਿੱਛੇ ਬਣੇ ਕਮਰੇ ਵਿਚ ਰਹਿੰਦਾ ਹੈ, ਪੂਰੀ ਤਰਾਂ ਸੁਰੱਖਿਅਤ ਹੈ। ਸੰਕਾਰੀ ਨੇ ਕਿਹਾ ਕਿ ਇਸ ਘਟਨਾ ਕਾਰਨ ਹਿੰਦੂ ਭਾਈਚਾਰੇ ਨੂੰ ਡੂੰਘੀ ਸੱਟ ਵੱਜੀ ਹੈ ਤੇ ਉਹ ਆਸ ਕਰਦੇ ਹਨ ਕਿ ਭਵਿੱਖ ਵਿਚ ਅਜਿਹੀ ਘਟਨਾ ਨਾ ਵਾਪਰੇ। ਹਿੰਦੂ ਭਾਈਚਾਰੇ ਨੇ ਮੰਗ ਕੀਤੀ ਹੈ ਕਿ ਉਨਾਂ ਦੇ ਧਾਰਮਿੱਕ ਸਥਾਨਾਂ ਦੀ ਸੁਰੱਖਿਆ ਯਕੀਨੀ ਕੀਤੀ ਜਾਵੇ। ਪੁਲਿਸ ਚੋਰਾਂ ਦੀ ਭਾਲ ਲਈ ਮੰਦਰ ਵਿਚ ਲੱਗੇ ਕੈਮਰਿਆਂ ਦੀ ਛਾਣਬੀਣ ਕਰ ਰਹੀ ਹੈੈ।