ਮਿਸ਼ੀਗਨ ਵਿਚ ਸੁਰੱਖਿਆ ਗਾਰਡ ਦੀ ਹੱਤਿਆ ਦੇ ਮਾਮਲੇ ਵਿਚ 3 ਨੂੰ ਜੀਵਨ ਭਰ ਲਈ ਜੇਲ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਮਈ 2020 ਵਿਚ ਫਲਿੰਟ, ਮਿਸ਼ੀਗਨ ਵਿਚ ਫੈਮਿਲੀ ਡਾਲਰ ਸਟੋਰ ਦੇ ਇਕ ਸੁਰੱਖਿਆ ਗਾਰਡ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਇਕ ਅਦਾਲਤ ਨੇ ਇਕ ਪਰਿਵਾਰ ਦੇ 3 ਜੀਆਂ ਨੂੰ ਜੀਵਨ ਭਰ ਲਈ ਜੇਲ ਦੀ ਸਜ਼ਾ ਸੁਣਾਈ ਹੈ। ਕੈਲਵਿਨ ਮੁਨਰਲਿਨ ਨਾਮੀ ਸੁਰੱਖਿਆ ਗਾਰਡ ਦੀ ਉਸ ਵੇਲੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਉਸ ਨੇ ਇਕ ਔਰਤ ਨੂੰ ਸਟੋਰ ਵਿਚ ਖਰੀਦਦਾਰੀ ਸਮੇ ਕੋਵਿਡ-19 ਤੋਂ ਬਚਾਅ ਲਈ ਮਾਸਕ ਪਾਉਣ ਲਈ ਕਿਹਾ ਸੀ। ਹੱਤਿਆ ਲਈ 47 ਸਾਲਾ ਸ਼ਰਮਲ ਲੇਸ਼ ਟੀਗ, ਤੇ ਉਸ ਦੀ ਪਤਨੀ 47 ਸਾਲਾ ਲੈਰੀ ਐਡਵਰਡ ਟੀਗ ਤੇ ਉਨਾਂ ਦੇ ਪੁੱਤਰ ਰਮਨੀਆ ਟਾਰਵਨ ਬਿਸ਼ਪ ਨੂੰ ਦੋਸ਼ੀ ਠਹਿਰਾਇਆ ਗਿਆ। ਗੀਨੀਜ ਕਾਊਂਟੀ ਸਰਕਟ ਕੋਰਟ ਵੱਲੋਂ ਜਾਰੀ ਆਦੇਸ਼ ਅਨੁਸਾਰ ਹੱਤਿਆ ਲਈ ਹਰ ਇਕ ਨੂੰ ਉਮਰ ਭਰ ਜੇਲ ਵਿਚ ਬਿਤਾਉਣੀ ਪਵੇਗੀ ।
Comments (0)