ਮੁਖ ਮੰਤਰੀ ਦਾ ਨਵਾਂ ਅੰਦਾਜ਼ ਲੋਕਾਂ ਨਾਲ ਇਕਮਿਕ ਹੋਇਆ   

ਮੁਖ ਮੰਤਰੀ ਦਾ ਨਵਾਂ ਅੰਦਾਜ਼ ਲੋਕਾਂ ਨਾਲ ਇਕਮਿਕ ਹੋਇਆ   

 ਪੰਜਾਬ 'ਚ ਹੁਣ 'ਮਹਾਰਾਜਾ' ਨਹੀਂ ਸੇਵਕ ਦਾ ਰਾਜ, 

ਅੰਮ੍ਰਿਤਸਰ ਟਾਈਮਜ਼

 ਬਠਿੰਡਾ : ਮੁੱਖ ਮੰਤਰੀ ਬਣਨ ਤੋਂ 7 ਦਿਨ ਦੇ ਅੰਤਰ ਚਰਨਜੀਤ ਸਿੰਘ ਚੰਨੀ ਨੇ ਆਪਣੇ ਅਨੋਖੇ ਅੰਦਾਜ਼ ਨਾਲ ਲੋਕਾਂ ਦਾ ਦਿੱਲ ਜਿੱਤ ਲਿਆ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਉਲਟ ਉਹ ਆਮ ਆਦਮੀ ਪਾਰਟੀ ਦੇ ਅੰਦਾਜ਼ 'ਚ ਸੂਬੇ ਦੀ ਜਨਤਾ ਨੂੰ ਸੰਦੇਸ਼ ਦੇਣ 'ਚ ਜੁਟੇ ਹਨ ਕਿ ਹੁਣ 'ਮਹਾਰਾਜਾ' ਦਾ ਨਹੀਂ 'ਸੇਵਕ' ਦਾ ਰਾਜ ਹੈ। ਕਦੇ ਉਹ ਸੁਰੱਖਿਆ ਘੇਰਾ ਤੋੜ ਕੇ ਵਿਦਿਆਰਥੀਆਂ ਨੂੰ ਮਿਲਦੇ ਹਨ ਤਾਂ ਕਦੇ ਮੰਚ 'ਤੇ ਵਿਦਿਆਰਥੀਆਂ ਵਿਚਕਾਰ ਭੰਗੜਾ ਪਾ ਕੇ ਸਾਰਿਆਂ ਦਾ ਦਿਲ ਜਿੱਤ ਲੈਂਦੇ ਹਨ। ਤਾਜ਼ਾ ਮਾਮਲੇ 'ਚ ਐਤਵਾਰ ਨੂੰ ਜਦੋਂ ਬਠਿੰਡਾ ਦੌਰੇ 'ਤੇ ਸਨ, ਤਾਂ ਉਨ੍ਹਾਂ ਨੇ ਰਸਤੇ 'ਚ ਇਕ ਨਵਵਿਆਹੀ ਜੋੜੇ ਨੂੰ ਦੇਖ ਆਪਣਾ ਕਾਫਲਾ ਰੁਕਵਾ ਲਿਆ ਤੇ ਬਾਰਾਤ 'ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਵਿਆਹ ਦੇ ਮੌਕੇ 'ਤੇ ਮੂੰਹ ਮਿੱਠਾ ਕੀਤਾ ਤੇ ਸ਼ਗੂਨ 'ਚ ਲਾੜੀ ਨੂੰ ਇਕ ਹਜ਼ਾਰ ਰੁਪਏ ਵੀ ਦਿੱਤੇ। ਇਸ ਦੀ ਵੀਡੀਓ ਵੀ ਇੰਟਰਨੈੱਟ ਮੀਡੀਆ 'ਤੇ ਖ਼ੂਬ ਪਸੰਦ ਕੀਤੀ ਜਾ ਰਹੀ ਹੈ।ਕਰੀਬ 6 ਫੀਟ ਦੇ ਚੰਨੀ ਮੁੱਖ ਮੰਤਰੀ ਬਣਨ ਤੋਂ ਬਾਅਦ ਜਦੋਂ ਐਤਵਾਰ ਨੂੰ ਬਠਿੰਡਾ ਦੇ ਇਕ ਪਿੰਡਾਂ 'ਚ ਕਪਾਸ ਦੀ ਫਸਲ ਨੂੰ ਮੀਂਹ ਨਾਲ ਹੋਏ ਨੁਕਸਾਨ ਦਾ ਜਾਇਜਾ ਲੈਣ ਪਹੁੰਚੇ ਤਾਂ ਉਨ੍ਹਾਂ ਨੇ ਆਪਣੇ ਕਾਫਿਲੇ ਨੂੰ ਰੁਕਵਾ ਕੇ ਇਕ ਬਾਰਾਤ 'ਚ ਸ਼ਾਮਲ ਹੋ ਕੇ ਲਾੜੀ ਨੂੰ ਆਸ਼ੀਰਵਾਦ ਤੇ ਸ਼ਗੂਨ ਦਿੰਦਿਆਂ ਕਿਹਾ, 'ਲੈ ਭੈਣੇ ਵਿਆਹ ਮੁਬਾਰਕ ਹੋਵੇ।' ਇਕ ਔਰਤ ਨੇ ਸਿਰ ਤੇ' ਮਿਠਾਈ ਦੀ ਭਰੀ ਪਰਾਤ ਰੱਖੀ ਹੋਈ ਸੀ। ਚੰਨੀ ਨੇ ਉਹ ਉਤਰਵਾਈ ਤੇ ਉਸ 'ਚ ਖ਼ੁਦ ਮਿਠਾਈ ਕੱਢ ਕੇ ਖਾਣ ਲੱਗੇ। ਇੰਨਾ ਹੀ ਨਹੀਂ ਐਤਵਾਰ ਨੂੰ ਜਦੋਂ ਹੀ ਉਹ ਮੰਡੀ ਕਲਾਂ ਦੇ ਮ੍ਰਿਤਕ ਕਿਸਾਨ ਸੁਖਪਾਲ ਸਿੰਘ ਦੇ ਘਰ ਪੁੱਜੇ ਤਾਂ ਉਸ ਦੇ ਪਰਿਵਾਰ ਨਾਲ ਹੀ ਖਾਣਾ ਖਾਧਾ।