ਭਾਰਤੀ ਮੂਲ ਦੇ ਸਾਂਸਦ ਐਮੀ ਬੇਰਾ ਦੀ ਵਿਦੇਸ਼ੀ ਮਾਮਲਿਆਂ ਬਾਰੇ ਸਬ ਕਮੇਟੀ ਲਈ ਚੋਣ

ਭਾਰਤੀ ਮੂਲ ਦੇ ਸਾਂਸਦ ਐਮੀ ਬੇਰਾ ਦੀ ਵਿਦੇਸ਼ੀ ਮਾਮਲਿਆਂ ਬਾਰੇ ਸਬ ਕਮੇਟੀ ਲਈ ਚੋਣ
ਸਾਂਸਦ ਐਮੀ ਬੇਰਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਭਾਰਤੀ ਮੂਲ ਦੇ ਸਾਂਸਦ ਐਮੀ ਬੇਰਾ ਦੀ ਇੰਡੋ-ਪੈਸਿਕ ਬਾਰੇ ਸਦਨ ਦੀ ਵਿਦੇਸ਼ ਮਾਮਲਿਆਂ ਬਾਰੇ ਸਬ ਕਮੇਟੀ ਲਈ ਚੋਣ ਕੀਤੀ ਗਈ ਹੈ। ਉਹ ਇਸ ਕਮੇਟੀ ਵਿਚ 2013 ਤੋਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਉਨਾਂ ਇਕ ਬਿਆਨ ਵਿਚ ਕਿਹਾ ਹੈ ਕਿ ਮੈਨੂੰ ਵਿਦੇਸ਼ ਮਾਮਲਿਆਂ ਬਾਰੇ ਸਬ ਕਮੇਟੀ ਵਿਚ ਸੇਵਾਵਾਂ ਨੂੰ ਜਾਰੀ ਰਖਣ ਲਈ ਕਿਹਾ  ਗਿਆ ਹੈ ਜੋ ਮੇਰੇ ਲਈ ਮਾਣ ਵਾਲੀ ਗੱਲ ਹੈ। ਉਨਾਂ ਕਿਹਾ ਕਿ ਉਹ ਇੰਡੋ ਪੈਸੀਫਿਕ ਖੇਤਰ ਨੂੰ ਵਧੇਰੇ ਮੁਕਤ ਤੇ ਖੁਸ਼ਹਾਲ ਬਣਾਉਣ ਲਈ ਆਪਣੀ ਭੂਮਿਕਾ ਨਿਭਾਉਂਦੇ ਰਹਿਣਗੇ। ਇਸ ਤੋਂ ਪਹਿਲਾਂ ਇਸੇ ਮਹੀਨੇ ਦੇ ਸ਼ੁਰੂ ਵਿਚ ਉਨਾਂ ਦੀ ਇੰਟੈਲੀਜੈਂਸ ਬਾਰੇ ਸਥਾਈ ਵਿਸ਼ੇਸ਼ ਕਮੇਟੀ ਵਿਚ ਨਿਯੁਕਤੀ ਹੋਈ ਸੀ।