ਕੈਲਫੋਰਨੀਆ ਦੇ ਸਕੂਲ ਦੀ ਦੂਸਰੀ ਸ਼੍ਰੇਣੀ ਦੇ ਵਿਦਿਆਰਥੀ ਕੋਲੋਂ ਗੰਨ ਤੇ ਭਰਿਆ ਹੋਇਆ ਮੈਗਜ਼ੀਨ ਮਿਲਿਆ

ਕੈਲਫੋਰਨੀਆ ਦੇ ਸਕੂਲ ਦੀ ਦੂਸਰੀ ਸ਼੍ਰੇਣੀ ਦੇ ਵਿਦਿਆਰਥੀ ਕੋਲੋਂ ਗੰਨ ਤੇ ਭਰਿਆ ਹੋਇਆ ਮੈਗਜ਼ੀਨ ਮਿਲਿਆ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  27 ਮਈ (ਹੁਸਨ ਲੜੋਆ ਬੰਗਾ)-ਐਡਵਰਡ ਕੈਂਬਲ ਐਲੀਮੈਂਟਰੀ ਸਕੂਲ ਸੈਕਰਾਮੈਂਟੋ ਦੀ ਦੂਸਰੀ ਸ਼੍ਰੇਣੀ ਦੇ ਵਿਦਿਆਰਥੀ ਦੀ ਡੈਸਕ ਵਿਚੋਂ ਇਕ ਗੰਨ ਤੇ ਭਰਿਆ ਹੋਇਆ ਮੈਗਜ਼ੀਨ ਮਿਲਿਆ ਹੈ। ਕਲਾਸ ਦੇ ਇਕ ਹੋਰ ਬੱਚੇ ਨੇ ਸਟਾਫ ਨੂੰ ਦਸਿਆ ਕਿ ਉਸ ਦਾ ਸਾਥੀ ਆਪਣੇ ਨਾਲ ਗੰਨ ਲਿਆਇਆ ਹੈ। ਜਿਸ ਉਪਰੰਤ ਸਟਾਫ ਨੇ ਗੰਨ ਬਰਾਮਦ ਕਰਕੇ ਪੁਲਿਸ ਨੂੰ ਮੌਕੇ ਉਪਰ ਬੁਲਾਇਆ। ਪੁਲਿਸ ਨੇ ਗੰਨ ਤੇ ਮੈਗਜ਼ੀਨ ਕਬਜ਼ੇ ਵਿਚ ਲੈ ਲਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕਿਹਾ ਹੈ ਕਿ ਬੱਚੇ ਕੋਲ ਗੰਨ ਕਿਸ ਤਰਾਂ ਆਈ ਇਸ ਬਾਰੇ ਜਾਂਚ ਕੀਤੀ ਜਾਵੇਗੀ। ਸੈਕਰਾਮੈਂਟੋ ਸਿਟੀ ਯੁਨਾਫਾਈਡ ਸਕੂਲ ਡਿਸਟ੍ਰਿਕਟ ਨੇ ਜਾਰੀ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਹੈ। ਸਕੂਲ ਡਿਸਟ੍ਰਿਕਟ ਨੇ ਕਿਹਾ ਹੈ ਕਿ ਇਕ ਵਿਦਿਆਰਥੀ ਵੱਲੋਂ ਸਮੇ ਸਿਰ ਚੌਕਸ ਕੀਤੇ ਜਾਣ ਕਾਰਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਸਕੂਲ ਡਿਸਟ੍ਰਿਕਟ ਨੇ ਵਿਦਿਆਰਥੀ ਤੇ ਸਟਾਫ ਦਾ ਧੰਨਵਾਦ ਕੀਤਾ ਹੈ।