ਜੋਈ ਚੈਸਟਨਟ 10 ਮਿੰਟਾਂ ਵਿਚ 76 ਹੌਟ ਡੌਗ ਖਾ ਕੇ ਬਣਿਆ ਚੈਂਪੀਅਨ

ਜੋਈ ਚੈਸਟਨਟ 10 ਮਿੰਟਾਂ ਵਿਚ 76 ਹੌਟ ਡੌਗ ਖਾ ਕੇ ਬਣਿਆ ਚੈਂਪੀਅਨ
ਕੈਪਸ਼ਨ ਜਿੱਤ ਉਪਰੰਤ ' ਮਸਟਰਡ ਬੈਲਟ' ਨਾਲ ਜੋਈ ਚੈਸਟਨਟ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਜੋਈ ਚੈਸਟਨਟ ਨਾਮੀ ਵਿਅਕਤੀ ਨੇ ਕੇਵਲ 10 ਮਿੰਟਾਂ ਵਿਚ 76 ਹੌਟਡੌਗ ਖਾ ਕੇ ਨਾਥਨ ਦੀ ਪ੍ਰਸਿੱਧ ਪ੍ਰਤੀਯੋਗਤਾ ਜਿੱਤੀ। ਉਸ ਨੇ ਸ਼ਾਨਦਾਰ ਢੰਗ ਨਾਲ ਪ੍ਰਤੀਯੋਗਤਾ ਜਿੱਤੀ ਤੇ ਪ੍ਰਤੀਯੋਗਤਾ ਵਿਚ ਹਿੱਸਾ ਲੈ ਰਹੇ ਬਾਕੀ ਸਭ ਪ੍ਰਤੀਯੋਗੀਆਂ ਨੂੰ ਉਸ ਨੇ ਨੇੜੇ ਤੇੜੇ ਵੀ ਨਹੀਂ ਢੁੱਕਣ ਦਿੱਤਾ। ਪ੍ਰਤੀਯੋਗਤਾ ਜਿੱਤਣ ਦੇ ਨਾਲ ਹੀ ਉਸ ਨੇ 76 ਹੌਟਡੌਗ ਖਾਣ ਦਾ ਇਕ ਨਵਾਂ ਰਿਕਾਰਡ ਵੀ ਬਣਾਇਆ ਹੈ। ਇਸ ਤੋਂ ਪਹਿਲਾਂ ਕੋਈ ਵੀ ਏਨੇ ਹੌਟਡੌਗ ਨਹੀਂ ਖਾ ਸਕਿਆ।  ਵੈਸਟਫੀਲਡ, ਇੰਡੀਆਨਾ ਵਾਸੀ ਚੈਸਟਨਟ ਨੇ 'ਮਸਟਰਡ ਬੈਲਟ' ਜਿੱਤਣ ਉਪਰੰਤ ਕਿਹਾ ਕਿ ਉਹ ਬਹੁਤ ਵਧੀਆ ਮਹਿਸੂਸ ਕਰ ਰਿਹਾ ਹੈ ਪਰੰਤੂ ਜੇਕਰ ਉਸ ਨੂੰ ਮਾੜਾ ਮੋਟਾ ਅਣਸੁਖਾਵਾਂਪਣ ਮਹਿਸੂਸ ਵੀ ਹੋਇਆ ਤਾਂ ਉਸ ਲਈ ਇਹ ਫਿਕਰ ਵਾਲੀ ਗੱਲ ਨਹੀਂ ਹੈ ਕਿਉਂਕਿ ਹਰ ਇਕ ਨੇ ਮੇਰੇ ਲਈ ਤਾੜੀਆਂ ਮਾਰੀਆਂ ਹਨ, ਮੈ ਬਹੁਤ ਹੀ ਚੰਗੀ ਮਾਨਸਿਕ ਸਥਿੱਤੀ ਵਿਚ ਹਾਂ। ਦੂਸਰੇ ਸਥਾਨ 'ਤੇ ਰਹੇ  ਜੀਓਫਰੇ ਐਸਪਰ ਨੇ 50 ਹੌਟਡੌਗ ਛਕੇ। ਇਥੇ ਜਿਕਰਯੋਗ ਹੈ ਕਿ ਪਿਛਲੇ 15 ਹੌਟਡੌਗ ਖਾਣ ਦੇ ਮੁਕਾਬਲਿਆਂ ਵਿਚੋਂ 14 ਮੁਕਾਬਲੇ ਚੈਸਟਨਟ ਨੇ ਜਿੱਤੇ ਹਨ। 2007 ਵਿਚ ਉਸ ਨੇ ਪਹਿਲੇ 6ਵਾਰ ਦੇ ਚੈਂਪੀਅਨ ਟੈਕਰੂ ਕੋਬੇਆਸ਼ੀ ਨੂੰ ਹਰਾਇਆ ਸੀ ਤੇ ਇਸ ਤੋਂ ਬਾਅਦ ਕੇਵਲ ਇਕ ਵਾਰ 2015 ਵਿਚ ਮੈਟਸਟੋਨੀ ਹੱਥੋਂ ਹਾਰਿਆ ਸੀ।