ਸ੍ਰੀਨਗਰ ਵਿੱਚ ਵੀ ਡਰੋਨਾਂ ’ਤੇ ਲਗੀ ਪਾਬੰਦੀ

ਸ੍ਰੀਨਗਰ ਵਿੱਚ ਵੀ ਡਰੋਨਾਂ ’ਤੇ ਲਗੀ ਪਾਬੰਦੀ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸ੍ਰੀਨਗਰ: ਜੰਮੂ ਵਿੱਚ ਹਵਾਈ ਸੈਨਾ ਦੇ ਬੇਸ ’ਤੇ ਡਰੋਨਾਂ ਨਾਲ ਕੀਤੇ ਦਹਿਸ਼ਤੀ ਹਮਲੇ ਤੋਂ ਹਫ਼ਤੇ ਮਗਰੋਂ ਅਥਾਰਿਟੀਜ਼ ਨੇ ਸ੍ਰੀਨਗਰ ਵਿੱਚ ਡਰੋਨਾਂ ਦੀ ਵਿਕਰੀ, ਇਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਰੱਖਣ ਤੇ ਵਰਤੋਂ ’ਤੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ। ਇਸ ਤੋਂ ਪਹਿਲਾਂ ਜੰਮੂ ਖੇਤਰ ’ਚ ਪੈਂਦੇ ਸਰਹੱਦੀ ਜ਼ਿਲ੍ਹਿਆਂ ਰਾਜੌਰੀ ਤੇ ਕਠੂਆ ਵਿੱਚ ਡਰੋਨਾਂ ਦੀ ਵਰਤੋੋਂ ’ਤੇ ਪਹਿਲਾਂ ਹੀ ਪਾਬੰਦੀਆਂ ਆਇਦ ਕੀਤੀਆਂ ਜਾ ਚੁੱਕੀਆਂ ਹਨ।