ਫਲੋਰੀਡਾ ਪਬਲਿਕਸ ਸੁਪਰ ਮਾਰਕੀਟ ਵਿਚ ਬੰਦੂਕਧਾਰੀ ਵੱਲੋਂ ਦਾਦੀ ਤੇ ਪੋਤਰੇ ਦੀ ਹੱਤਿਆ

ਫਲੋਰੀਡਾ ਪਬਲਿਕਸ ਸੁਪਰ ਮਾਰਕੀਟ ਵਿਚ ਬੰਦੂਕਧਾਰੀ ਵੱਲੋਂ ਦਾਦੀ ਤੇ ਪੋਤਰੇ ਦੀ ਹੱਤਿਆ
ਫਲੋਰੀਡਾ ਦੀ ਸੁਪਰ ਮਾਰਕੀਟ ਵਿਚ ਗੋਲੀਬਾਰੀ ਉਪਰੰਤ ਮੌਕੇੇ 'ਤੇ ਪੁਜੀ ਪੁਲਿਸ

 * ਖੁਦ ਨੇ ਵੀ ਕੀਤੀ ਆਤਮ ਹੱਤਿਆ

ਅੰਮ੍ਰਿਤਸਰ ਟਾਈਮਜ਼ ਬਿਉਰੋ 

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)-ਲੰਘੇ ਦਿਨ ਫਲੋਰੀਡਾ ਦੀ ਰਾਇਲ ਪਾਮ ਬੀਚ ਵਿਖੇ ਇਕ ਪਬਲਿਕਸ ਸੁਪਰ ਮਾਰਕੀਟ  ਵਿਚ ਇਕ ਵਿਅਕਤੀ ਨੇ ਗੋਲੀਆਂ ਮਾਰ ਕੇ ਇਕ ਔਰਤ ਤੇ ਬੱਚੇ ਦੀ ਹੱਤਿਆ ਕਰ ਦਿੱਤੀ ਉਪਰੰਤ ਖੁਦ ਨੂੰ ਵੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਇਹ ਜਾਣਕਾਰੀ ਪਾਲਮ ਬੀਚ ਕਾਊਂਟੀ ਸ਼ੈਰਿਫ ਦੇ ਦਫਤਰ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਪੁਲਿਸ ਅਨੁਸਾਰ ਇਹ ਘਟਨਾ 11.30 ਵਜੇ ਸਵੇਰੇ ਵਾਪਰੀ। ਪੁਲਿਸ ਦਾ ਵਿਸ਼ਵਾਸ਼ ਹੈ ਕਿ ਗੋਲੀਬਾਰੀ ਵਿਚ ਮਾਰੇ ਗਏ ਦਾਦੀ ਤੇ ਪੋਤਰਾ ਬੰਦੂਕਧਾਰੀ ਨੂੰ ਜਾਣਦੇ ਸਨ। ਮਾਰਿਆ ਗਿਆ ਬੱਚਾ ਇਸ ਮਹੀਨੇ ਹੀ 2 ਸਾਲ ਦਾ ਹੋਇਆ ਸੀ। ਮ੍ਰਿਤਕਾਂ ਦੇ ਨਾਵਾਂ ਦਾ ਪਤਾ ਨਹੀਂ ਲੱਗ ਸਕਿਆ। ਸ਼ੈਰਿਫ ਦੇ ਬੁਲਾਰੇ ਟੈਰੀ ਬਰਬੇਰਾ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਲਈ ਪੁਲਿਸ ਅਧਿਕਾਰੀ ਮੌਕੇ 'ਤੇ ਮੌਜੂਦ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ ਤੇ ਸੀ ਸੀ ਟੀ ਵੀ ਕੈਮਰਾ ਵੀਡੀਓ ਦੀ ਛਾਣਬੀਣ ਕੀਤੀ ਜਾ ਰਹੀ ਹੈ। ਬਰਬੇਰਾ ਨੇ ਕਿਹਾ ਕਿ ਲੱਗਦਾ ਹੈ ਕਿ ਘਟਨਾ ਵਿਚ ਸ਼ਾਮਿਲ ਸ਼ੂਟਰ ਆਦੀ ਮੁਜਰਮ ਨਹੀਂ ਸੀ।