ਅਮਰੀਕਾ ਦੇ ਸ਼ਹਿਰ ਫਰਮਿੰਗਟਨ ਵਿਚ ਹੋਈ ਗੋਲੀਬਾਰੀ ਵਿੱਚ 3 ਮੌਤਾਂ, 2 ਪੁਲਿਸ ਅਫਸਰਾਂ ਸਮੇਤ 9 ਹੋਰ ਜਖਮੀ

ਅਮਰੀਕਾ ਦੇ ਸ਼ਹਿਰ ਫਰਮਿੰਗਟਨ ਵਿਚ ਹੋਈ ਗੋਲੀਬਾਰੀ ਵਿੱਚ 3 ਮੌਤਾਂ, 2 ਪੁਲਿਸ ਅਫਸਰਾਂ ਸਮੇਤ 9 ਹੋਰ ਜਖਮੀ

* ਪੁਲਿਸ ਦੀ ਕਾਰਵਾਈ ਵਿਚ ਹਮਲਾਵਰ ਵੀ ਮਾਰਿਆ ਗਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ  ਲੜੋਆ ਬੰਗਾ)- ਅਮਰੀਕਾ ਦੇ ਨਿਊ ਮੈਕਸੀਕੋ ਰਾਜ ਦੇ ਸ਼ਹਿਰ ਫਰਮਿੰਗਟਨ ਵਿਚ ਹੋਈ ਗੋਲੀਬਾਰੀ ਵਿਚ ਘਟੋ ਘੱਟ 3 ਲੋਕਾਂ ਦੇ ਮਾਰੇ ਜਾਣ ਤੇ ਦੋ ਪੁਲਿਸ ਅਫਸਰਾਂ ਸਮੇਤ ਕਈ ਹੋਰਨਾਂ ਦੇ ਜਖਮੀ ਹੋਣ ਦੀ ਖਬਰ ਹੈ। ਨਿਊ ਮੈਕਸੀਕੋ ਪੁਲਿਸ ਨੇ ਕਿਹਾ ਹੈ ਕਿ ਸ਼ੱਕੀ ਹਮਲਾਵਰ ਦੀ ਉਮਰ 18 ਸਾਲ ਦੇ ਆਸਪਾਸ ਹੈ ਤੇ ਉਹ ਵੀ ਪੁਲਿਸ ਦੀ ਜਵਾਬੀ ਕਾਰਵਾਈ ਵਿਚ ਮਾਰਿਆ ਗਿਆ। ਜਖਮੀ ਪੁਲਿਸ ਅਫਸਰਾਂ ਵਿਚ ਫਰਮਿੰਗਟਨ ਪੁਲਿਸ ਵਿਭਾਗ ਤੇ ਨਿਊ ਮੈਕਸੀਕੋ ਸਟੇਟ ਪੁਲਿਸ ਦਾ ਇਕ-ਇਕ ਅਫਸਰ ਸ਼ਾਮਿਲ ਹੈ ਜਿਨਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਉਨਾਂ ਦੀ ਹਾਲਤ ਸਥਿੱਰ ਦਸੀ ਜਾਂਦਾ ਹੈ। ਡਿਪਟੀ  ਚੀਫ ਬਰਿਕ ਕਰੁਮ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਕੁਲ 9 ਲੋਕ ਜਖਮੀ ਹੋਏ ਹਨ। ਉਨਾਂ ਕਿਹਾ ਕਿ ਸਵੇਰੇ 9 ਵਜੇ ਦੇ ਕਰੀਬ ਗੋਲੀਬਾਰੀ ਹੋਣ ਦੀ ਸੂਚਨਾ ਮਿਲਣ 'ਤੇ 4 ਪੁਲਿਸ ਅਫਸਰ ਮੌਕੇ 'ਤੇ ਪੁੱਜੇ ਸਨ। ਮੌਕੇ 'ਤੇ ਹਾਲਾਤ ਬਹੁਤ ਅਫਰਾ ਤਫਰੀ ਵਾਲੇ ਸਨ ਤੇ ਹਮਲਾਵਰ ਨਿਰੰਤਰ ਗੋਲੀਆਂ ਚਲਾ ਰਿਹਾ ਸੀ ਜਿਸ ਉਪਰ ਕਾਬੂ ਪਾਉਣ ਲਈ ਪੁਲਿਸ ਅਫਸਰਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਦੌਰਾਨ ਉਹ ਮਾਰਿਆ ਗਿਆ ਹਾਲਾਂ ਕਿ ਇਸ ਕਾਰਵਾਈ ਦੌਰਾਨ ਦੋ ਪੁਲਿਸ ਅਫਸਰ ਵੀ ਜਖਮੀ ਹੋ ਗਏ। ਉਨਾਂ ਕਿਹਾ ਕਿ ਘਟਨਾ ਦੀ ਜਾਂਚ ਮੁੱਢਲੇ ਪੱਧਰ 'ਤੇ ਹੈ। ਜਾਂਚ ਮੁਕੰਮਲ ਹੋਣ ਉਪਰੰਤ ਹੀ ਸਥਿੱਤੀ ਸਾਫ ਹੋ ਸਕੇਗੀ।

ਕੈਪਸ਼ਨ : ਫਰਮਿੰਗਟਨ ਵਿਖੇ ਹੋਈ ਗੋਲੀਬਾਰੀ ਉਪਰੰਤ ਪੁਲਿਸ ਵੱਲੋਂ ਘਟਨਾ ਸਥਾਨ ਦੀ ਕੀਤੀ ਨਾਕਾਬੰਦੀ