ਫਰਿਜ਼ਨੋ ਵਿੱਚ ਪੰਜਾਬੀਅਤ ਦਾ ਮਾਣ ਬਹੁਪੱਖੀ ਸਖਸ਼ੀਅਤ ਡਾ. ਗੁਰੂਮੇਲ ਸਿੰਘ ਸਿੱਧੂ ਨਹੀਂ ਰਹੇ

ਫਰਿਜ਼ਨੋ ਵਿੱਚ ਪੰਜਾਬੀਅਤ ਦਾ ਮਾਣ ਬਹੁਪੱਖੀ ਸਖਸ਼ੀਅਤ ਡਾ. ਗੁਰੂਮੇਲ ਸਿੰਘ ਸਿੱਧੂ ਨਹੀਂ ਰਹੇ
ਡਾ. ਗੁਰੂਮੇਲ ਸਿੰਘ ਸਿੱਧੂ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ, ਕੈਲੇਫੋਰਨੀਆ (ਹੁਸਨ ਲੜੋਆ ਬੰਗਾ): ਕੈਲੇਫੋਰਨੀਆਂ ਦੇ ਸ਼ਹਿਰ ਫਰਿਜ਼ਨੋ ਦੀ ਬਹੁਪੱਖੀ ਸ਼ਖ਼ਸੀਅਤ ਡਾ. ਗੁਰੂਮੇਲ ਸਿੱਧੂ ਆਪਣਾ ਸੰਸਾਰਕ ਸਫਰ ਪੂਰਾ ਕਰਦੇ ਹੋਏ, ਅਕਾਲ ਚਲਾਣਾ ਕਰ ਗਏ। ਡਾਕਟਰ ਸਾਹਿਬ ਨੇ ਬਹੁਤ ਸਾਰੀਆਂ ਵਿਗਿਆਨਿਕ ਖੋਜਾਂ ਕੀਤੀਆਂ ਅਤੇ ਉਨ੍ਹਾਂ ਸੰਬੰਧੀ ਕਈ ਕਿਤਾਬਾਂ ਲਿਖੀਆਂ। ਇਸੇ ਤਰਾਂ ਪੰਜਾਬੀ ਸਾਹਿੱਤ ਪ੍ਰਤੀ ਵੀ ਹਮੇਸਾ ਸਰਗਰਮ ਰਹਿੰਦੇ ਸਨ। ਉਹ ਇਕ ਚੰਗੇ ਅਲੋਚਕ ਵੀ ਸਨ, ਜੋ ਹਮੇਸਾ ਚੰਗਿਆਈ ਦੀ ਉਮੀਦ ਰੱਖਦੇ ਸਨ। ਸਥਾਨਿਕ ਬਹੁਤ ਸਾਰੇ ਲੇਖਕਾ ਨੂੰ ਉਨ੍ਹਾਂ ਦਾ ਅਸ਼ੀਰਵਾਦ ਮਿਲਦਾ ਰਹਿੰਦਾ ਸੀ। ਉਹ ਇਕ ਚੰਗੇ ਬੁਲਾਰੇ ਵੀ ਸਨ। ਡਾਕਟਰ ਸਾਹਿਬ ਦੇ ਵਿਛੋੜੇ ਕਾਰਨ ਪੰਜਾਬੀ ਭਾਈਚਾਰੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਡਾ. ਗੁਰੂਮੇਲ ਸਿੱਧੂ ਦੇ ਪਰਿਵਾਰਕ ਮੈਂਬਰਾਂ, ਸਾਹਿਤਕ ਦੋਸਤਾਂ, ਸੁਨੇਹੀਆਂ ਵਲੋਂ ਗਹਿਰੇ ਦੱਖ ਦਾ ਪ੍ਰਗਟਾਵਾ ਕੀਤਾ ਗਿਆ।