ਅਮਰੀਕਾ ਦੇ ਪ੍ਰੋਫੈਸ਼ਨਲ ਰੈਸਲਰ ਬਰੇਅ ਵਾਟ ਦੀ 36 ਸਾਲ ਦੀ ਉਮਰ ਵਿਚ ਹੋਈ ਅਚਾਨਕ ਮੌਤ

ਅਮਰੀਕਾ ਦੇ ਪ੍ਰੋਫੈਸ਼ਨਲ ਰੈਸਲਰ ਬਰੇਅ ਵਾਟ ਦੀ 36 ਸਾਲ ਦੀ ਉਮਰ ਵਿਚ ਹੋਈ ਅਚਾਨਕ ਮੌਤ
ਕੈਪਸ਼ਨ: ਬਰੇਅ ਵਾਟ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਸਾਬਕਾ ਪ੍ਰੋਫੈਸ਼ਨਲ ਰੈਸਲਰ ਤੇ ਸਾਬਕਾ ਵਰਲਡ ਰੈਸਲਿੰਗ ਇੰਟਰਟੇਨਮੈਂਟ ਚੈਂਪੀਅਨ ਬਰੇਅ ਵਾਟ ਦੀ ਅਚਾਨਕ ਮੌਤ ਹੋ ਗਈ। ਡਬਲਯੂ ਡਬਲਯੂ ਈ ਨੇ ਇਹ ਐਲਾਨ ਕਰਦਿਆਂ ਕਿਹਾ ਹੈ ਕਿ ਉਹ 36 ਸਾਲ ਦੇ ਸਨ। ਡਬਲਯੂ ਡਬਲਯੂ ਈ ਨੇ ਵਾਟ ਦੀ ਮੌਤ ਦਾ ਕਾਰਨ ਨਹੀਂ ਦੱਸਿਆ ਤੇ ਨਾ ਹੀ ਜਗਾ ਬਾਰੇ ਦਸਿਆ ਹੈ ਜਿਥੇ ਉਸ ਦੀ ਮੌਤ ਹੋਈ ਹੈ। ਏਨਾ ਹੀ ਕਿਹਾ ਹੈ ਕਿ ਉਹ ਇਹ ਆਸ ਨਹੀਂ ਕਰਦੇ ਸਨ ਤੇ ਇਹ ਸਭ ਕੁਝ ਅਚਾਨਕ ਵਾਪਰਿਆ ਹੈ।। ਵਾਟ ਦਾ ਅਸਲ ਨਾਂ ਵਿੰਡਹਾਮ ਰੌਟੁੰਡਾ ਸੀ ਤੇ ਉਹ ਡਬਲਯੂ ਡਬਲਯੂ ਈ ਦੇ ਪ੍ਰਸਿੱਧ ਰੈਸਲਰ ਮਾਈਕ ਰੌਟੁੰਡਾ ਦਾ ਪੁੱਤਰ ਸੀ।