ਅਮਰੀਕੀ ਅਰਬਪਤੀ ਜੇਮਜ ਕਰਾਊਨ ਦੀ ਕੋਲੋਰਾਡੋ ਵਿਚ ਰੇਸਟਰੈਕ 'ਤੇ ਕਾਰ ਹਾਦਸੇ ਵਿਚ ਮੌਤ

ਅਮਰੀਕੀ ਅਰਬਪਤੀ ਜੇਮਜ ਕਰਾਊਨ ਦੀ ਕੋਲੋਰਾਡੋ ਵਿਚ ਰੇਸਟਰੈਕ 'ਤੇ ਕਾਰ ਹਾਦਸੇ ਵਿਚ ਮੌਤ
ਕੈਪਸ਼ਨ ਜੇਮਜ ਕਰਾਊਨ (ਸੱਜੇ) ਦੀ ਫਾਈਲ ਤਸਵੀਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕੀ ਅਰਬਪਤੀ ਜੇਮਜ ਕਰਾਊਨ ਦੀ ਕੋਲੋਰਾਡੋ ਰਾਜ ਵਿਚ ਇਕ ਰੇਸਟਰੈਕ 'ਤੇ ਹੋਏ ਕਾਰ ਹਾਦਸੇ ਵਿਚ ਮੌਤ ਹੋਣ ਦੀ ਖਬਰ ਹੈ। ਉਹ 70 ਸਾਲ ਦੇ ਸਨ। ਪਿਟਕਿਨ ਕਾਊਂਟੀ ਕੋਰੋਨਰ ਦਫਤਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸ਼ਿਕਾਗੋ ਵਿਚ ਲੋਕਪ੍ਰਿਯ ਜੇਮਜ ਕਰਾਊਨ ਦੀ ਕਾਰ ਵੁੱਡੀ ਕਰੀਕ ਵਿਚ ਐਸਪਨ ਮੋਟਰਸਪੋਰਟਸ ਪਾਰਕ ਵਿਚ ਹਾਦਸਾ ਗ੍ਰਸਤ ਹੋ ਗਈ। ਇਸ ਹਾਦਸੇ ਵਿਚ ਹੋਰ ਕੋਈ ਵਾਹਣ ਸ਼ਾਮਿਲ ਨਹੀਂ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ੳਸ ਦੀ ਕਾਰ ਇਕ ਮੋੜ 'ਤੇ ਨਿਰਧਾਰਤ ਮਾਰਗ ਉਪਰ ਜਾਣ ਦੀ ਬਜਾਏ ਇਕ ਰੋਕ ਨਾਲ ਟਕਰਾਅ ਗਈ। ਹਾਲਾਂ ਕਿ ਮੌਤ ਦੇ ਕਾਰਨ ਦਾ ਪਤਾ ਡਾਕਟਰੀ ਜਾਂਚ ਉਪਰੰਤ ਹੀ ਲੱਗੇਗਾ ਪ੍ਰੰਤ ਸਮਝਿਆ ਜਾਂਦਾ ਹੈ ਕਿ ਮਾਨਸਿਕ ਸਦਮਾ ਉਸ ਦੀ ਮੌਤ ਦਾ ਕਾਰਨ ਬਣਿਆ। ਫੋਰਬਸ ਅਨੁਸਾਰ ਜੇਮਜ ਕਰਾਊਨ ਦੀ ਅਨੁਮਾਨਤ ਜਾਇਦਾਦ 10.2 ਅਰਬ ਡਾਲਰ ਹੈ।