ਮਾਲ ਜਹਾਜ਼ ਨੂੰ ਹੰਗਾਮੀ ਹਾਲਤ ਵਿਚ ਸਮੁੰਦਰ ਵਿਚ ਉਤਾਰਨਾ ਪਿਆ
ਅੰਮ੍ਰਿਤਸਰ ਟਾਈਮਜ਼ ਬਿਉਰੋ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਇਕ ਮਾਲ ਜਹਾਜ਼ ਬੋਇੰਗ-737 ਨੂੰ ਹੰਗਾਮੀ ਹਾਲਤ ਵਿਚ ਹੋਨੋਲੂਲੂ, ਹਵਾਈ ਦੇ ਤੱਟ ਨੇੜੇ ਪਾਣੀ ਵਿਚ ਉਤਾਰਨਾ ਪਿਆ। ਹੋਨੋਲੂਲੂ ਤੋਂ ਉਡਾਨ ਭਰਨ ਦੇ ਛੇਤੀ ਬਾਅਦ ਪਾਇਲਟ ਨੇ ਟਰੈਫਿਕ ਕੰਟਰੋਲਰ ਨੂੰ ਦਸਿਆ ਕਿ ਇਕ ਇੰਜਣ ਫੇਲ ਹੋ ਗਿਆ ਹੈ ਤੇ ਉਹ ਹੋਨੋਲੂਲੂ ਦੇ ਹਵਾਈ ਅੱਡੇ ਉਪਰ ਵਾਪਿਸ ਆਉਣ ਦਾ ਯਤਨ ਕਰ ਰਹੇ ਹਨ।
ਫੈਡਰਲ ਐਵੀਏਸ਼ਨ ਪ੍ਰਸ਼ਾਸ਼ਨ ਅਨੁਸਾਰ ਪਾਇਲਟ ਨੂੰ ਮਜ਼ਬੂਰਨ ਜਹਾਜ਼ ਨੂੰ ਸਮੁੰਦਰ ਵਿਚ ਉਤਾਰਨਾ ਪਿਆ । ਪਾਇਲਟ ਨੂੰ ਸ਼ੱਕ ਸੀ ਕਿ ਦੂਸਰਾ ਇੰਜਣ ਵੀ ਫੇਲ ਹੋ ਸਕਦਾ ਹੈ। ਦੋਨਾਂ ਪਾਇਲਟਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਮਾਮਲੇ ਦੀ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਜਾਂਚ ਕਰੇਗਾ।
Comments (0)