ਸੰਯੁਕਤ ਰਾਸ਼ਟਰ ਕਨਵੈਨਸ਼ਨ ਦੀ 74ਵੀਂ ਵਰ੍ਹੇਗੰਢ 'ਚ ਸਿੱਖ ਨੁਮਾਇੰਦਿਆਂ ਦੀ ਸ਼ਮੂਲੀਅਤ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਿਊਯਾਰਕ: ਸੰਯੁਕਤ ਰਾਸ਼ਟਰ (ਯੂ.ਐਨ.) ਦਾ ਨਸਲਕੁਸ਼ੀ ਦੇ ਅਪਰਾਧ ਤੇ ਇਸ ਅਪਰਾਧ ਦੀ ਰੋਕਥਾਮ ਦੇ ਪੀੜਤਾਂ ਦੀ ਯਾਦਗਾਰ ਅਤੇ ਸਨਮਾਨ ਦਾ ਅੰਤਰਰਾਸ਼ਟਰੀ ਦਿਵਸ ਜੋ ਹਰ ਸਾਲ 9 ਦਸੰਬਰ ਨੂੰ ਦੁਨੀਆ ਭਰ ਵਿੱਚ ਨਸਲਕੁਸ਼ੀ ਦੇ ਪੀੜਤਾਂ ਦੀ ਯਾਦ 'ਚ ਨਸਲਕੁਸ਼ੀ ਕਨਵੈਨਸ਼ਨ ਦੀ ਵਰ੍ਹੇਗੰਢ ਦੇ ਸਨਮਾਨ ਲਈ ਮਨਾਇਆ ਜਾਂਦਾ ਹੈ। ਇਸ ਸਾਲ ਨਸਲਕੁਸ਼ੀ ਬਾਰੇ ਸੰਯੁਕਤ ਰਾਸ਼ਟਰ ਕਨਵੈਨਸ਼ਨ ਦੀ 74ਵੀਂ ਵਰ੍ਹੇਗੰਢ 'ਤੇ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿਖੇ ਸਿੱਖ ਕੌਮ ਦੇ ਨੁਮਾਇੰਦੇ ਵੀ ਪੁੱਜੇ। ਸਿੱਖ ਭਾਈਚਾਰੇ ਦੀ ਇਹ ਸ਼ਮੂਲੀਅਤ ਹਰ ਸਿੱਖ ਲਈ ਮਾਣ ਵਾਲੀ ਗੱਲ ਹੈ। ਇਸ ਵਰ੍ਹੇਗੰਢ ਮੌਕੇ ਡਾਕਟਰ ਇਕਤਿਦਾਰ ਚੀਮਾ ਅਤੇ ਡਾਕਟਰ ਪ੍ਰਿਤਪਾਲ ਸਿੰਘ ਨੇ ਸੰਯੁਕਤ ਰਾਸ਼ਟਰ ਦੇ ਅੰਡਰ ਸੈਕਟਰੀ ਜਨਰਲ ਐਲਿਸ ਵੈਰਿਮੂ ਡੇਰਿਟੂ ਨੂੰ ਸਿੱਖ ਨਸਲਕੁਸ਼ੀ ਬਾਰੇ ਇੱਕ ਮੰਗ ਪੱਤਰ ਸੌਂਪਿਆ।
ਦੱਸਣਯੋਗ ਹੈ ਕਿ 9 ਦਸੰਬਰ 1948 ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ (UNGA) ਦੁਆਰਾ ਪਹਿਲੀ ਵਾਰ ਮਨੁੱਖੀ ਅਧਿਕਾਰ ਸੰਧੀ ਨੂੰ ਅਪਣਾਇਆ ਗਿਆ ਸੀ।
Comments (0)