ਭਾਈ ਕੁਲਵਿੰਦਰ ਸਿੰਘ ਖਾਨਪੁਰੀ ਅਤੇ ਹੋਰ ਸਿੰਘਾਂ ਨੂੰ ਵੀਡੀਓ ਰਾਹੀਂ ਅਦਾਲਤ ਵਿਚ ਕੀਤਾ ਗਿਆ ਪੇਸ਼

ਭਾਈ ਕੁਲਵਿੰਦਰ ਸਿੰਘ ਖਾਨਪੁਰੀ ਅਤੇ ਹੋਰ ਸਿੰਘਾਂ ਨੂੰ ਵੀਡੀਓ ਰਾਹੀਂ ਅਦਾਲਤ ਵਿਚ ਕੀਤਾ ਗਿਆ ਪੇਸ਼

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 12 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਭਾਈ ਕੁਲਵਿੰਦਰ ਸਿੰਘ ਖਾਨਪੁਰੀ ਜਿਨ੍ਹਾਂ ਨੂੰ ਬੀਤੀ 16 ਨਵੰਬਰ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਦਿਖਾਇਆ ਗਿਆ ਸੀ ਨੂੰ ਅਜ ਵੀਡੀਓ ਕਾਨਫਰੇਸਿੰਗ ਰਾਹੀਂ ਸੰਗਰੂਰ ਜੇਲ੍ਹ ਤੋਂ ਐਨ ਆਈ ਏ ਅਤੇ ਸੀ ਬੀ ਆਈ ਦੇ ਜੱਜ ਰਾਕੇਸ਼ ਗੁਪਤਾ ਦੀ ਮੋਹਾਲੀ ਅਦਾਲਤ ਅੰਦਰ ਵਿਚ ਪੇਸ਼ ਕੀਤਾ ਗਿਆ । ਭਾਈ ਖਾਨਪੁਰੀ ਦੇ ਮਾਮਲੇ ਦੀ ਸਪਲੀਮੈਂਟਰੀ ਰਾਹੀਂ ਸੁਣਵਾਈ ਕੀਤੀ ਗਈ ਸੀ ਤੇ ਇਹ ਮਾਮਲਾ ਹੋਰ ਸਿੰਘਾਂ ਦੇ ਚਲਾਣ ਵਿਚ ਜੋੜਿਆ ਜਾਏ ਜਾ ਨਵਾਂ ਚਲਾਣ ਪੇਸ਼ ਹੋਏਗਾ ਬਾਰੇ ਅਗਲੀ ਤਰੀਕ ਤੇ ਗੱਲਬਾਤ ਹੋਏਗੀ । ਭਾਈ ਖਾਨਪੁਰੀ ਵਲੋਂ ਪੰਥਕ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਮਾਮਲੇ ਵਿਚ ਅਦਾਲਤ ਅੰਦਰ ਪੇਸ਼ ਹੋਏ ਸਨ । ਭਾਈ ਖਾਨਪੁਰੀ ਦੇ ਮਾਮਲੇ ਦੀ ਅਗਲੀ ਸੁਣਵਾਈ 9 ਜਨਵਰੀ ਨੂੰ ਕੀਤੀ ਜਾਏਗੀ ।