ਅਮਰੀਕਾ ਦੇ ਗੁਰਦੁਆਰਾ ਬਰਾਡਸ਼ਾਅ ਰੋਡ ਵੱਲੋਂ ਮਰਹੂਮ ਪੁਲਿਸ ਅਫਸਰ ਹਰਮਿੰਦਰ ਸਿੰਘ ਗਰੇਵਾਲ ਦੇ ਪਰਿਵਾਰ ਨੂੰ 25 ਹਜ਼ਾਰ ਡਾਲਰ ਦਾ ਚੈੱਕ ਭੇਂਟ

ਅਮਰੀਕਾ ਦੇ ਗੁਰਦੁਆਰਾ ਬਰਾਡਸ਼ਾਅ ਰੋਡ ਵੱਲੋਂ ਮਰਹੂਮ ਪੁਲਿਸ ਅਫਸਰ ਹਰਮਿੰਦਰ ਸਿੰਘ ਗਰੇਵਾਲ ਦੇ ਪਰਿਵਾਰ ਨੂੰ 25 ਹਜ਼ਾਰ ਡਾਲਰ ਦਾ ਚੈੱਕ ਭੇਂਟ
ਮਰਹੂਮ ਪੁਲਿਸ ਅਫਸਰ ਹਰਮਿੰਦਰ ਸਿੰਘ ਗਰੇਵਾਲ

ਅੰਮ੍ਰਿਤਸਰ ਟਾਈਮਜ਼ ਬਿਊਰੋ 
ਸੈਕਰਾਮੈਂਟੋ, (
ਹੁਸਨ ਲੜੋਆ ਬੰਗਾ)- ਸੈਕਰਾਮੈਂਟੋ ਸਿੱਖ ਸੁਸਾਇਟੀ, ਬਰਾਡਸ਼ਾਅ ਰੋਡ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਗਾਲਟ ਸਿਟੀ ਦੇ ਸਿੱਖ ਪੁਲਿਸ ਅਫਸਰ ਹਰਮਿੰਦਰ ਸਿੰਘ ਗਰੇਵਾਲ ਦੇ ਪਰਿਵਾਰ ਲਈ 25 ਹਜ਼ਾਰ ਡਾਲਰ ਸਹਾਇਤਾ ਵਜੋਂ ਦਿੱਤੇ ਗਏ ਹਨ। ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਇਹ ਚੈੱਕ ਗਾਲਟ ਸਿਟੀ ਦੇ ਮੇਅਰ ਪਰਗਟ ਸਿੰਘ ਸੰਧੂ ਨੂੰ ਭੇਂਟ ਕੀਤਾ, ਜਿਸ 'ਤੇ ਮੇਅਰ ਅਤੇ ਸਮੁੱਚੇ ਕੌਂਸਲ ਮੈਂਬਰਾਂ ਨੇ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਖਵੀਰ ਸਿੰਘ ਔਜਲਾ, ਰਣਧੀਰ ਸਿੰਘ ਧੀਰਾ ਨਿੱਜਰ, ਬੱਬੂ ਕਲੋਟੀਆ, ਦਵਿੰਦਰ ਸਿੰਘ ਝਾਵਰ, ਅਮਰੀਕ ਸਿੰਘ ਕੈਲ, ਗੋਲਡੀ ਲਾਲੀ, ਹੈਰੀ ਸੰਘਾ ਵੀ ਹਾਜ਼ਰ ਸਨ।

ਜ਼ਿਕਰਯੋਗ ਹੈ ਕਿ ਹਰਮਿੰਦਰ ਸਿੰਘ ਗਰੇਵਾਲ ਗਾਲਟ ਪੁਲਿਸ ਵਿਭਾਗ ਵਿਚ ਤਾਇਨਾਤ ਸਨ ਅਤੇ ਡਿਊਟੀ ਦੌਰਾਨ ਉਨ੍ਹਾਂ ਦੀ ਇਕ ਹਾਦਸੇ ਵਿਚ ਮੌਤ ਹੋ ਗਈ ਸੀ। ਪੁਲਿਸ ਵਿਭਾਗ ਅਨੁਸਾਰ ਹਰਮਿੰਦਰ ਸਿੰਘ ਗਰੇਵਾਲ ਇਕ ਮਿਹਨਤਕਸ਼ ਅਫਸਰ ਸਨ । ਉਨ੍ਹਾਂ ਦੇ ਜਾਣ ਨਾਲ ਪੁਲਿਸ ਵਿਭਾਗ ਵੱਲੋਂ ਮਰਨ ਉਪਰੰਤ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਹੁਣ ਪਰਿਵਾਰ ਦੀ ਮਦਦ ਲਈ ਗੁਰਦੁਆਰਾ ਬਰਾਡਸ਼ਾਅ ਰੋਡ ਦੀ ਸਮੁੱਚੀ ਕਮੇਟੀ ਨੇ ਮਾਇਕ ਮਦਦ ਕੀਤੀ ਹੈ