ਨਿਊ ਜਰਸੀ ਵਿਚ ਪ੍ਰਾਇਮਰੀ ਚੋਣ ਮੁਹਿੰਮ ਦੌਰਾਨ ਸਿੱਖ ਆਗੂ ਨੇ ਚੌਥੀ ਤਿਮਾਹ ਦੌਰਾਨ 9 ਲੱਖ ਡਾਲਰ ਤੋਂ ਵਧ ਫੰਡ  ਜੁਟਾਇਆ

ਨਿਊ ਜਰਸੀ ਵਿਚ ਪ੍ਰਾਇਮਰੀ ਚੋਣ ਮੁਹਿੰਮ ਦੌਰਾਨ ਸਿੱਖ ਆਗੂ ਨੇ ਚੌਥੀ ਤਿਮਾਹ ਦੌਰਾਨ 9 ਲੱਖ ਡਾਲਰ ਤੋਂ ਵਧ ਫੰਡ  ਜੁਟਾਇਆ
ਕੈਪਸ਼ਨ:  ਰਵਿੰਦਰ ਸਿੰਘ ਭੱਲਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲਫੋਰਨੀਆ (ਹੁਸਨ ਲੜੋਆ ਬੰਗਾ)-ਨਿਊਜਰਸੀ ਦੀ 8 ਵੀਂ ਕਾਂਗਰਸ ਡਿਸਟ੍ਰਿਕਟ ਸੀਟ ਤੋਂ ਡੈਮੋਕਰੈਟਿਕ ਉਮੀਦਵਾਰ ਵਜੋਂ ਪ੍ਰਾਇਮਰੀ ਚੋਣ ਲੜੇ ਰਹੇ ਸਿੱਖ ਆਗੂ ਰਵਿੰਦਰ ਸਿੰਘ ਭੱਲਾ (ਰਵੀ ਭੱਲਾ) ਨੇ ਐਲਾਨ ਕੀਤਾ ਹੈ ਕਿ ਚੌਥੀ ਤਿਮਾਹੀ ਦੌਰਾਨ ਉਸ ਨੇ ਨਿੱਜੀ ਦਾਨੀਆਂ ਤੋਂ 9,74,000 ਡਾਲਰ ਫੰਡ ਜੁਟਾਇਆ ਹੈ ਤੇ ਚੌਥੀ ਤਿਮਾਹੀ ਦੇ ਅੰਤ ਵਿੱਚ ਉਸ ਕੋਲ ਕੁਲ ਨਕਦੀ 9,14,000 ਡਾਲਰ ਦੀ ਹੈ। ਪ੍ਰਾਇਮਰੀ ਚੋਣ ਵਿਚ ਉਹ ਨਿਊ ਜਰਸੀ ਦੇ ਮੌਜੂਦਾ ਪ੍ਰਤੀਨਿੱਧ ਰਾਬ ਮੈਨਨਡੇਜ਼  ਜੁਨੀਅਰ ਵਿਰੁੱਧ ਚੋਣ ਮੈਦਾਨ ਵਿਚ ਹਨ । ਹੋਬੋਕਨ, ਨਿਊਜਰਸੀ ਦੇ ਮੇਅਰ ਰਵੀ ਭੱਲਾ ਜਾਣੇ ਪਛਾਣੇ ਰਾਜਸੀ ਆਗੂ ਹਨ ਤੇ ਉਹ ਮਨੁੱਖੀ ਹੱਕਾਂ ਦੇ ਅਲੰਬਰਦਾਰ ਹਨ। ਹੁਣ ਤੱਕ ਉਹ 11 ਲੱਖ ਡਾਲਰ ਫੰਡ ਜੁਟਾ ਚੁੱਕੇ ਹਨ। ਉਨਾਂ ਨੇ ਕਿਹਾ ਹੈ ਕਿ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਮੈਨੂੰ ਆਮ ਲੋਕਾਂ ਨੇ ਫੰਡ ਦਿੱਤਾ ਹੈ ਜਦ ਕਿ ਮੇਰੇ ਵਿਰੋਧੀ ਦੇ ਮਾਮਲੇ ਵਿਚ ਅਜਿਹਾ ਨਹੀਂ ਹੈ। ਉਨਾਂ ਕਿਹਾ ਕਿ ਉਹ ਸਾਰਿਆਂ ਲਈ ਉੱਚ ਪੱਧਰੀ ਸਿਹਤ ਸੇਵਾਵਾਂ ਲਈ ਯਤਨ ਕਰਨਗੇ , ਵਾਤਾਵਰਣ ਤਬਦੀਲੀ ਵਿਰੁੱਧ ਜਦੋਜਹਿਦ ਕਰਨਗੇ ਤੇ ਹਮੇਸ਼ਾਂ ਆਮ ਲੋਕਾਂ ਦੇ ਨਾਲ ਖੜੇ ਰਹਿਣਗੇ।