ਦੱਖਣੀ ਕੈਰੋਲੀਨਾ ਵਿਚ ਘਰੇਲੂ ਝਗੜਾ ਨਿਪਟਾਉਣ ਗਏ ਪੁਲਿਸ ਅਫਸਰ ਦੀ ਗੋਲੀ ਮਾਰ ਕੇ ਹੱਤਿਆ

ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ 25 ਅਪ੍ਰੈਲ (ਹੁਸਨ ਲੜੋਆ ਬੰਗਾ) - ਦੱਖਣੀ ਕੈਰੋਲੀਨਾ ਵਿਚ ਇਕ ਘਰੇਲੂ ਝਗੜਾ ਹੋਣ ਦੀ ਮਿਲੀ ਸੂਚਨਾ ਉਪਰੰਤ ਮੌਕੇ ਉਪਰ ਪੁੱਜੇ ਪੁਲਿਸ ਅਫਸਰ 28 ਸਾਲਾ ਰਾਇ ਐਂਡਰੀਊ 'ਡਰੀਊ, ਬਾਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਮੁੱਖੀ ਕਰਿਸ ਕੋਵਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਨੇ ਸ਼ੱਕੀ ਹਮਲਾਵਰ ਨਾਲ ਗੱਲਬਾਤ ਕਰਨ ਦੀ 7 ਘੰਟੇ ਕੋਸ਼ਿਸ਼ ਕੀਤੀ ਪਰੰਤੂ ਸ਼ੱਕੀ ਨੇ ਆਤਮ ਸਮਰਪਣ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਖੁਦ ਨੂੰ ਵੀ ਗੋਲੀ ਮਾਰ ਲਈ ਜਿਸ ਨਾਲ ਉਸ ਦੀ ਮੌਤ ਹੋ ਗਈ। ਉਨਾਂ ਦੱਸਿਆ ਕਿ ਜਦੋਂ ਪੁਲਿਸ ਮੌਕੇ ਉਪਰ ਪੁੱਜੀ ਤਾਂ ਇਕ ਮਰਦ ਵਿਹੜੇ ਦੇ ਸਾਹਮਣੇ ਖੜਾ ਸੀ। ਪੁਲਿਸ ਅਫਸਰ ਨੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਘਰ ਦੇ ਅੰਦਰੋਂ ਗੋਲੀਆਂ ਚੱਲੀਆਂ ਜਿਨਾਂ ਵਿਚੋਂ ਇਕ ਰਾਇ ਐਂਡਰੀਊ 'ਡਰੀਊ, ਬਾਰ ਨੂੰ ਲੱਗੀ ਜਿਸ ਉਪਰੰਤ ਉਹ ਦਮ ਤੋੜ ਗਿਆ।
Comments (0)