ਕਨੈਕਟੀਕਟ ਸਟੇਟ ਨੇ 14 ਮਾਰਚ ਨੂੰ ਸਿੱਖ ਨਵਾਂ ਸਾਲ ਦਿਹਾੜੇ ਵਜੋਂ ਦਿੱਤੀ ਮਾਨਤਾ

ਕਨੈਕਟੀਕਟ ਸਟੇਟ ਨੇ  14 ਮਾਰਚ ਨੂੰ ਸਿੱਖ ਨਵਾਂ ਸਾਲ ਦਿਹਾੜੇ ਵਜੋਂ ਦਿੱਤੀ ਮਾਨਤਾ

ਅੰਮ੍ਰਿਤਸਰ ਟਾਈਮਜ਼

ਵਾਸ਼ਿੰਗਟਨ:  ਨਾਨਕਸ਼ਾਹੀ 1 ਸੰਮਤ 554 ਦੇ ਅਨੁਸਾਰ 14 ਮਾਰਚ  2022 ਨੂੰ  ਸਿੱਖ ਕੌਮ ਦਾ ਨਵਾਂ ਵਰ੍ਹਾ ਸ਼ੁਰੂ ਹੋਇਆ ਹੈ ।

ਅਮਰੀਕਾ ਵਿੱਚ ਸਿੱਖ ਆਰਟ ਗੈਲਰੀ ਦੇ ਡਾਇਰੈਕਟਰ ਸਵਰਨਜੀਤ ਸਿੰਘ ਖਾਲਸਾ ਜੀ ਦੀ ਮਿਹਨਤ ਸਦਕਾ ਸਟੇਟ ਆਫ ਕਨੈਕਟੀਕਟ ਨੇ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ 11 ਮਾਰਚ ਨੂੰ *Sikh flag day *ਸਿੱਖ ਨਿਸ਼ਾਨ ਸਾਹਿਬ ਦਿਹਾੜਾ" ਅਤੇ  14 ਮਾਰਚ ਨੂੰ  *Sikh new year day* *ਸਿੱਖ ਨਵਾਂ ਸਾਲ ਦਿਹਾੜਾ*  ਵਜੋਂ ਮਾਨਤਾ ਦਿੱਤੀ ਹੈ ।ਇਸ ਤੋਂ ਇਲਾਵਾ ਕਨੈਕਟੀਕਟ ਦੀ ਫੈਡਰਲ ਪੱਧਰ ਦੇ ਨੁਮਾਇੰਦਿਆਂ ਨੇ ਵੀ  ਇਸ ਦਾ ਸਵਾਗਤ ਕਰਦੇ ਹੋਏ ਸਿੱਖ ਭਾਈਚਾਰੇ ਨੂੰ ਨਵੇਂ ਵਰ੍ਹੇ ਦੀਆਂ ਵਧਾਈਆਂ ਦਿੱਤੀਆਂ ।

 


ਦੱਸਣਯੋਗ ਹੈ ਕਿ ਕਨੈਟੀਕਟ ਸਟੇਟ ਵੱਲੋਂ ਇਹ ਮਾਨਤਾ ਪਿਛਲੇ ਵਰ੍ਹੇ ਹੀ ਦੇ ਦਿੱਤੀ ਗਈ ਸੀ ।  ਇਸ ਨਵੇਂ ਵਰ੍ਹੇ ਉੱਤੇ ਕਨੈਕਟੀਕਟ ਸਟੇਟ ਦੇ ਗਵਰਨਰ  ਐਡਵਰਡ ਮਾਈਨਰ ਲੈਮੋਂਟ ਜੂਨੀਅਰ ( ਨੈੱਡ ਲੈਮੋਂਟ) ,ਲੈਫਟੀਨੈਂਟ ਗਵਰਨਰ ਸੂਜ਼ਨ ਬਾਈਸੀਵਿਜ਼ ਤੇ ਕਾਂਗਰਸਮੈਨ ਜੋ ਕੋਰਟਨੀ ਅਮਰੀਕਾ ਵਿਚ ਵੱਸਦੇ ਸਾਰੇ ਸਿੱਖ ਭਾਈਚਾਰੇ ਨੂੰ ਨਵੇਂ ਵਰ੍ਹੇ ਉੱਤੇ ਸ਼ੁੱਭਕਾਮਨਾਵਾਂ ਦਿੱਤੀਆਂ ।