ਸਿਖ ਨੇਤਾ ਹਰਮੀਤ ਕੌਰ ਢਿੱਲੋਂ ਨੇ ਰਿਪਬਲਿਕਨ ਪਾਰਟੀ ‘ਤੇ ਲਗਾਏ ਗੰਭੀਰ ਦੋਸ਼, ਕਿਹਾ ਸਿੱਖ ਹੋਣ ਕਾਰਨ ਕੀਤਾ ਜਾ ਰਿਹਾ ਵਿਤਕਰਾ

ਸਿਖ ਨੇਤਾ ਹਰਮੀਤ ਕੌਰ ਢਿੱਲੋਂ ਨੇ ਰਿਪਬਲਿਕਨ ਪਾਰਟੀ ‘ਤੇ ਲਗਾਏ ਗੰਭੀਰ ਦੋਸ਼, ਕਿਹਾ ਸਿੱਖ ਹੋਣ ਕਾਰਨ ਕੀਤਾ ਜਾ ਰਿਹਾ ਵਿਤਕਰਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਵਾਸ਼ਿੰਗਟਨ: ਰਿਪਬਲਿਕਨ ਨੈਸ਼ਨਲ ਕਮੇਟੀ (ਆਰਐਨਸੀ) ਦੇ ਚੇਅਰਮੈਨ ਦੇ ਅਹੁਦੇ ਲਈ ਭਾਰਤੀ-ਅਮਰੀਕੀ ਅਟਾਰਨੀ ਹਰਮੀਤ ਢਿੱਲੋਂ ਚੋਣ ਲੜ ਰਹੀ ਹੈ। ਇਸ ਦਰਮਿਆਨ ਉਸ ਨੇ ਦੋਸ਼ ਲਾਇਆ ਹੈ ਕਿ ਸਿੱਖੀ ਕਾਰਨ ਕੁਝ ਪਾਰਟੀ ਆਗੂ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਢਿੱਲੋਂ ਨੇ ਕਿਹਾ ਕਿ ਉਹ ਹਾਰ ਨਹੀਂ ਮੰਨੇਗੀ ਤੇ ਚੋਟੀ ਦੇ ਅਹੁਦੇ ਦੀ ਦੌੜ ਵਿੱਚ ਜਾਰੀ ਰਹੇਗੀ।

ਦੱਸ ਦਈਏ ਕਿ 54 ਸਾਲਾ ਢਿੱਲੋਂ ਕੈਲੀਫੋਰਨੀਆ ਰਿਪਬਲਿਕਨ ਪਾਰਟੀ ਦੇ ਸਾਬਕਾ ਕੋ-ਚੇਅਰ, ਪ੍ਰਭਾਵਸ਼ਾਲੀ ਨੇਤਾ ਅਤੇ RNC ਦੀ ਚੇਅਰਵੂਮੈਨ ਰੋਨਾ ਮੈਕਡੈਨੀਅਲ ਤੋਂ ਇਸ ਅਹੁਦੇ ਲਈ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ। ਹਰਮੀਤ ਢਿੱਲੋਂ ਨੇ ਬੀਤੇ ਦਿਨੀਂ ਟਵਿੱਟਰ ‘ਤੇ ਕਿਹਾ ਕਿ ਉਸ ਦੇ ਧਰਮ ਕਾਰਨ ਉਸ ‘ਤੇ ਹਮਲੇ ਉਸ ਨੂੰ ਜਾਂ ਉਸ ਦੀ ਟੀਮ ਨੂੰ  ਰਿਪਬਲਿਕਨ ਨੈਸ਼ਨਲ ਕਮੇਟੀ ਵਿੱਚ ਜਵਾਬਦੇਹੀ, ਪਾਰਦਰਸ਼ਤਾ, ਇਮਾਨਦਾਰੀ ਅਤੇ ਸ਼ਿਸ਼ਟਾਚਾਰ ਦੇ ਨਵੇਂ ਮਾਪਦੰਡਾਂ ਸਮੇਤ ਸਕਾਰਾਤਮਕ ਤਬਦੀਲੀ ਲਿਆਉਣ ਤੋਂ ਨਹੀਂ ਰੋਕ ਸਕਦੇ।

ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੂੰ  ਕਈ ਧਮਕੀ ਭਰੇ ਟਵੀਟ ਮਿਲੇ ਹਨ।  ਹਰਮੀਤ ਢਿੱਲੋਂ ਨੇ ਦੋਸ਼ ਲਾਇਆ ਕਿ ਉਸ ਦੀ ਧਾਰਮਿਕ ਆਸਥਾ ਕਾਰਨ ਰਿਪਬਲਿਕਨ ਆਗੂਆਂ ਵੱਲੋਂ ਉਸ ’ਤੇ ਹਮਲੇ ਕੀਤੇ ਜਾ ਰਹੇ ਹਨ। ਹਾਲਾਂਕਿ, ਉਸਨੇ ਕਿਹਾ ਹੈ ਕਿ ਉਹ ਅਜਿਹੇ ਹਮਲਿਆਂ ਤੋਂ ਹਿੰਮਤ ਨਹੀਂ ਹਾਰੇਗੀ ਅਤੇ ਲੜਦੀ ਰਹੇਗੀ। ਦੱਸ ਦੇਈਏ ਕਿ ਹਰਮੀਤ ਢਿੱਲੋਂ ਕੈਲੀਫੋਰਨੀਆ ਰਿਪਬਲਿਕਨ ਪਾਰਟੀ ਦੇ ਸਾਬਕਾ ਕੋ-ਚੇਅਰ ਰਹਿ ਚੁੱਕੇ ਹਨ ਅਤੇ ਹੁਣ ਰਿਪਬਲਿਕਨ ਨੈਸ਼ਨਲ ਕਮੇਟੀ ਦੀ ਚੇਅਰਵੂਮੈਨ ਦੇ ਅਹੁਦੇ ਲਈ ਚੋਣ ਲੜ ਰਹੇ ਹਨ। ਇਸ ਅਹੁਦੇ ਲਈ ਹਰਮੀਤ ਢਿੱਲੋਂ ਦਾ ਮੁਕਾਬਲਾ ਰੋਨਾ ਮੈਕਡੈਨੀਅਲ ਨਾਲ ਹੈ।ਢਿੱਲੋਂ ਨੇ ਇੱਕ ਹੋਰ ਟਵੀਟ ਵਿੱਚ ਲਿਖਿਆ ਕਿ ਮੇਰੀ ਟੀਮ ਦੇ ਇੱਕ ਮੈਂਬਰ ਨੂੰ ਧਮਕੀਆਂ ਮਿਲੀਆਂ ਜਦੋਂ ਉਸਨੇ ਰਿਪਬਲਿਕਨ ਨੈਸ਼ਨਲ ਕਮੇਟੀ ਦੇ ਸਭ ਤੋਂ ਮਹਿੰਗੇ ਵਿਕਰੇਤਾ ਬਾਰੇ ਸਵਾਲ ਉਠਾਏ। ਰਿਪਬਲਿਕਨ ਨੈਸ਼ਨਲ ਕਮੇਟੀ ਦੇ ਚੇਅਰਪਰਸਨ ਦੀ ਚੋਣ 27 ਜਨਵਰੀ ਨੂੰ ਹੋਣੀ ਹੈ।

ਦੱਸ ਦੇਈਏ ਕਿ ਰਿਪਬਲਿਕਨ ਨੈਸ਼ਨਲ ਕਮੇਟੀ ਇੱਕ ਸਿਆਸੀ ਕਮੇਟੀ ਹੈ, ਜੋ ਅਮਰੀਕਾ ਦੀ ਰਿਪਬਲਿਕਨ ਪਾਰਟੀ ਦੀ ਗਵਰਨਿੰਗ ਬਾਡੀ ਹੈ। ਰਿਪਬਲਿਕਨ ਪਾਰਟੀ ਨੂੰ ਇੱਕ ਬ੍ਰਾਂਡ ਵਜੋਂ ਅੱਗੇ ਵਧਾਉਂਦਾ ਹੈ ਅਤੇ ਪਾਰਟੀ ਫੰਡ ਇਕੱਠਾ ਕਰਨ ਅਤੇ ਚੋਣ ਰਣਨੀਤੀ ਬਣਾਉਣ ਦਾ ਕੰਮ ਕਰਦਾ ਹੈ।ਹਰਮੀਤ ਢਿੱਲੋਂ ਨੇ  ਕਿਹਾ ਹੈ ਕਿ ਰਿਪਬਲਿਕਨ ਪਾਰਟੀ ਨੂੰ ਲਾਬਿਸਟਾਂ, ਸਲਾਹਕਾਰਾਂ ਅਤੇ ਪਾਰਟੀ ਨੂੰ ਆਪਣੀ ਮਰਜ਼ੀ ਅਨੁਸਾਰ ਚਲਾਉਣ ਵਾਲੇ ਲੋਕਾਂ ਤੋਂ ਮੁਕਤ ਕਰਨਾ ਹੋਵੇਗਾ। ਅਮਰੀਕਨ ਬਜਾਰ ਆਨਲਾਈਨ  ਕਾਮ ਅਨੁਸਾਰ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦੇ ਵਿਰੋਧੀ ਉਨ੍ਹਾਂ ਦੀ ਧਾਰਮਿਕ ਆਸਥਾ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਇਸ ਨੂੰ ਉਨ੍ਹਾਂ ਵਿਰੁੱਧ ਹਥਿਆਰ ਵਜੋਂ ਵਰਤ ਰਹੇ ਹਨ। ਹਾਲਾਂਕਿ, ਢਿੱਲੋਂ ਦੇ ਵਿਰੋਧੀ ਅਤੇ ਰਿਪਬਲਿਕਨ ਨੈਸ਼ਨਲ ਕਮੇਟੀ ਦੀ ਸਾਬਕਾ ਚੇਅਰਵੂਮੈਨ ਮੈਕਡਨੀਅਲ ਨੇ ਧਾਰਮਿਕ ਵਿਸ਼ਵਾਸਾਂ ਨੂੰ ਨਿਸ਼ਾਨਾ ਬਣਾਉਣ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਵਿਸ਼ਵਾਸ, ਪਰਿਵਾਰ ਅਤੇ ਆਜ਼ਾਦੀ ਦੀ ਪਾਰਟੀ ਹਾਂ ਤੇ ਸਾਡੇ ਕੋਲ ਅਜਿਹੇ ਹਮਲਿਆਂ ਲਈ ਕੋਈ ਥਾਂ ਨਹੀਂ ਹੈ। ਮੈਕਡਨੀਅਲ ਨੇ ਕਿਹਾ ਕਿ ਘੱਟ ਗਿਣਤੀ ਹੋਣ ਕਾਰਨ ਮੈਂ ਅਜਿਹੇ ਹਮਲਿਆਂ ਦੀ ਨਿੰਦਾ ਕਰਦੀ ਹਾਂ।