12 ਸਾਲਾ ਲੜਕੇ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਸਾਬਕਾ ਪੁਲਿਸ ਅਧਿਕਾਰੀ ਵਿਰੁੱਧ ਕਤਲ ਦੇ ਦੋਸ਼ ਆਇਦ

12 ਸਾਲਾ ਲੜਕੇ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਸਾਬਕਾ ਪੁਲਿਸ ਅਧਿਕਾਰੀ ਵਿਰੁੱਧ ਕਤਲ ਦੇ ਦੋਸ਼ ਆਇਦ
ਕੈਪਸ਼ਨ:  ਪੁਲਿਸ ਅਫਸਰ ਹੱਥੋਂ ਮਰੇ ਲੜਕੇ ਦੀ ਫਾਈਲ ਤਸਵੀਰ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 3 ਮਈ (ਹੁਸਨ ਲੜੋਆ ਬੰਗਾ)- ਫਿਲਾਡੈਲਫੀਆ ਦੇ ਇਕ ਸਾਬਕਾ ਪੁਲਿਸ ਅਧਿਕਾਰੀ ਜਿਸ ਨੇ ਇਕ 12 ਸਾਲ ਲੜਕੇ ਨੂੰ ਲੰਘੇ ਮਾਰਚ ਮਹੀਨੇ  ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ, ਵਿਰੁੱਧ ਫਸਟ ਡਿਗਰੀ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਜਿਲਾ ਅਟਾਰਨੀ ਜਨਰਲ ਲੈਰੀ ਕਰਾਸਨਰ ਨੇ ਕਿਹਾ ਹੈ ਕਿ ਜਦੋਂ ਪੁਲਿਸ ਅਫਸਰ 26 ਸਾਲਾ ਐਡਸੌਲ ਮੈਨਡੋਜ਼ਾ ਨੇ ਲੜਕੇ ਥਾਮਸ ਸਿਡਰੀਓ ਉਪਰ ਗੋਲੀ ਚਲਾਈ ਤਾਂ ਉਸ ਵੇਲੇ ਉਸ ਕੋਲ ਕੋਈ ਹੱਥਿਆਰ ਨਹੀਂ ਸੀ ਤੇ ਉਹ ਜਮੀਨ ਉਪਰ ਲੇਟਿਆ ਹੋਇਆ ਸੀ ਜਦ ਕਿ ਪੁਲਿਸ ਅਫਸਰ ਨੇ ਕਿਹਾ ਸੀ ਕਿ ਲੜਕੇ ਨੇ ਗੰਨ ਸੁੱਟ ਦਿੱਤੀ ਸੀ ਜੋ 40 ਫੁੱਟ ਦੂਰੋਂ ਬਰਾਮਦ ਹੋਈ ਸੀ। ਘਟਨਾ ਸਮੇ ਮੈਨਡੋਜ਼ ਉਨਾਂ 4 ਅਫਸਰਾਂ ਵਿਚ ਸ਼ਾਮਿਲ ਸੀ ਜੋ ਸਾਦੀ ਵਰਦੀ ਵਿਚ ਸਨ। ਕਰਾਸਨਰ ਅਨੁਸਾਰ ਮੈਨਡੋਜ਼ਾ ਨੇ ਲੜਕੇ ਦੇ 3 ਗੋਲੀਆਂ ਮਾਰੀਆਂ ਜਿਸ ਨਾਲ ਉਹ ਮੌਕੇ ਉਪਰ ਦਮ ਤੋੜ ਗਿਆ।