14 ਅਪ੍ਰੈਲ ਨੂੰ 'ਰਾਸ਼ਟਰੀ ਸਿੱਖ ਦਿਵਸ' ਵਜੋਂ ਮਨਾਉਣ ਦਾ ਪ੍ਰਸਤਾਵ ਅਮਰੀਕੀ ਸੰਸਦ ਵਿਚ  ਮੈਰੀ ਗੇ ਸਕੈਨਲੋਨ ਵਲੋਂ ਪ੍ਰਸਤਾਵ ਪੇਸ਼ 

14 ਅਪ੍ਰੈਲ ਨੂੰ 'ਰਾਸ਼ਟਰੀ ਸਿੱਖ ਦਿਵਸ' ਵਜੋਂ ਮਨਾਉਣ ਦਾ ਪ੍ਰਸਤਾਵ ਅਮਰੀਕੀ ਸੰਸਦ ਵਿਚ  ਮੈਰੀ ਗੇ ਸਕੈਨਲੋਨ ਵਲੋਂ ਪ੍ਰਸਤਾਵ ਪੇਸ਼ 

ਅੰਮ੍ਰਿਤਸਰ ਟਾਈਮਜ਼

ਵਸ਼ਿੰਗਟਨ -ਅਮਰੀਕਾ ਦੇ ਦੋ ਸੰਸਦ ਮੈਂਬਰਾਂ ਨੇ 14 ਅਪ੍ਰੈਲ ਨੂੰ ਰਾਸ਼ਟਰੀ ਸਿੱਖ ਦਿਵਸ (ਨੈਸ਼ਨਲ ਸਿੱਖ ਡੇਅ) ਦੇ ਰੂਪ ਵਿਚ ਮਨਾਉਣ ਦੇ ਲਈ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰੈਜ਼ੈਂਟਿਵਸ (ਪ੍ਰਤੀਨਿਧੀ ਸਭਾ) 'ਚ ਪ੍ਰਸਤਾਵ ਪੇਸ਼ ਕੀਤਾ ਹੈ । ਅਮਰੀਕਾ 'ਵਿਚ ਲੋਕਾਂ ਨੂੰ ਮਜ਼ਬੂਤ ਅਤੇ ਪ੍ਰੇਰਿਤ ਕਰਨ 'ਵਿਚ ਸਿੱਖ ਭਾਈਚਾਰੇ ਦੇ ਯੋਗਦਾਨ ਦਾ ਸਨਮਾਨ ਕਰਦਿਆਂ ਹੋਇਆਂ ਇਹ ਪ੍ਰਸਤਾਵ ਪੇਸ਼ ਕੀਤਾ ਗਿਆ ਹੈ । ਪ੍ਰਸਤਾਵ 'ਵਿਚ ਲਿਖਿਆ ਹੈ ਕਿ 14 ਅਪ੍ਰੈਲ ਨੂੰ ਸਿੱਖ ਵਿਸਾਖੀ ਦੇ ਰੂਪ 'ਚ ਮਨਾਉਂਦੇ ਹਨ । ਉਹ ਇਸ ਦਿਨ ਨੂੰ ਖਾਲਸਾ ਸਾਜਨਾ ਦਿਵਸ ਦੇ ਰੂਪ 'ਵਿਚ ਮਨਾਉਂਦੇ ਹਨ ।ਵਿਸਾਖੀ ਧਰਮ ਦੇ ਇਤਿਹਾਸ ਅਤੇ ਸਿੱਖਾਂ ਦੀ ਪਹਿਚਾਣ ਬਣਾਏ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ । ਅਮਰੀਕੀ ਸੰਸਦ ਮੈਂਬਰ ਮੈਰੀ ਗੇ ਸਕੈਨਲੋਨ ਨੇ ਪ੍ਰਸਤਾਵ ਪੇਸ਼ ਕਰਦਿਆਂ ਹੋਇਆਂ ਕਿਹਾ ਕਿ ਅਮਰੀਕਾ ਦੇ ਸਿਧਾਂਤਾਂ ਦੀ ਤਰ੍ਹਾਂ ਹੀ ਸਿੱਖ ਭਾਈਚਾਰਾ ਧਾਰਮਿਕ ਪ੍ਰੋਗਰਾਮਾਂ ਨਾਲ ਜਨਤਕ ਸੇਵਾ ਕਰਦਾ ਹੈ । ਮੈਰੀ ਨੇ ਕਿਹਾ ਕਿ ਅਮਰੀਕਾ ਦੀ ਜਨਤਾ ਦੇਸ਼ ਨੂੰ ਖ਼ੁਸ਼ਹਾਲ ਬਣਾਉਣ ਲਈ ਸਿੱਖ ਭਾਈਚਾਰੇ ਦਾ ਸਨਮਾਨ ਕਰਦੀ ਹੈ । ਪ੍ਰਸਤਾਵ 'ਵਿਚ ਕਿਹਾ ਗਿਆ ਹੈ ਕਿ ਵਿਸਾਖੀ ਦੇ ਦਿਨ ਸਿੱਖ ਸੰਨ 1699 ਦੇ ਖਾਲਸਾ ਸਾਜਨਾ ਦਿਵਸ ਨੂੰ ਵੀ ਯਾਦ ਕਰਦੇ ਹਨ । ਇਸੇ ਦਿਨ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਅੱਤਿਆਚਾਰ ਖ਼ਿਲਾਫ਼ ਲੜਨ ਲਈ ਖਾਲਸਾ ਸਾਜਿਆ ਸੀ । ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿਚ ਸਿੱਖਾਂ ਦੇ ਨਾਲ ਵਿਸਾਖੀ ਮਨਾਉਣਾ ਅਤੇ ਅਮਰੀਕਾ ਦੇ ਲਈ ਕੀਤੇ ਗਏ ਸਿੱਖਾਂ ਦੇ ਯੋਗਦਾਨ ਦਾ ਸਨਮਾਨ ਕਰਦਿਆਂ ਹੋਇਆਂ ਪ੍ਰਸਤਾਵ ਉੱਚਿਤ ਹੈ।