ਵਿਰਜੀਨੀਆ ਦੇ ਇਕ ਘਰ ਵਿਚੋਂ ਮਸ਼ੀਨ ਗੰਨ ਸਮੇਤ ਭਾਰੀ ਮਾਤਰਾ ਵਿਚ ਗੈਰ ਕਾਨੂੰਨੀ ਹਥਿਆਰ ਮਿਲੇ, ਇਕ ਵਿਅਕਤੀ ਗ੍ਰਿਫਤਾਰ

ਵਿਰਜੀਨੀਆ ਦੇ ਇਕ ਘਰ ਵਿਚੋਂ ਮਸ਼ੀਨ ਗੰਨ ਸਮੇਤ ਭਾਰੀ ਮਾਤਰਾ ਵਿਚ ਗੈਰ ਕਾਨੂੰਨੀ ਹਥਿਆਰ ਮਿਲੇ, ਇਕ ਵਿਅਕਤੀ ਗ੍ਰਿਫਤਾਰ
ਕੈਪਸ਼ਨ:  ਵਿਰਜੀਨੀਆ ਬੀਚ ਦੇ ਇਕ ਘਰ ਵਿਚੋਂ ਮਿਲੇ ਗੈਰ ਕਾਨੂੰਨੀ ਹੱਥਿਆਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਵਿਰਜੀਨੀਆ ਬੀਚ ਦੇ ਇਕ ਘਰ ਵਿਚੋਂ ਇਕ ਮਸ਼ੀਨ ਗੰਨ ਸਮੇਤ ਭਾਰੀ ਮਾਤਰਾ ਵਿਚ ਹੋਰ ਗੈਰ ਕਾਨੂੰਨੀ ਹਥਿਆਰ ਮਿਲਣ ਉਪਰੰਤ ਇਕ 35 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਿਰਜੀਨੀਆ ਬੀਚ ਪੁਲਿਸ ਵਿਭਾਗ ਅਨੁਸਾਰ ਗ੍ਰਿਫਤਾਰ ਵਿਅਕਤੀ ਦੀ ਪਛਾਣ ਜੌਹਨ ਡੇਨ ਵਜੋਂ ਹੋਈ ਹੈ। ਪੁਲਿਸ ਵੱਲੋਂ ਜਾਰੀ ਪ੍ਰੈਸ ਬਆਨ ਅਨੁਸਾਰ ਵਿਭਾਗ ਦੇ ਵਿਸ਼ੇਸ਼ ਜਾਂਚ ਬਿਊਰੋ ਤੇ ਹੋਮਲੈਂਡ ਸਕਿਉਰਿਟੀ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਆਪਣੇ ਘਰ ਵਿਚ ਗੈਰ ਕਾਨੂੰਨੀ ਹਥਿਆਰ ਬਣਾ ਕੇ ਵੇਚ ਰਿਹਾ ਹੈ। ਜਿਸ ਉਪਰੰਤ ਪੁਲਿਸ ਵੱਲੋਂ ਮਾਰੇ ਛਾਪੇ ਦੌਰਾਨ ਭਾਰੀ ਮਾਤਰਾ ਵਿਚ ਗੈਰ ਕਾਨੂੰਨ ਹਥਿਆਰ ਮਿਲੇ। ਪੁਲਿਸ ਨੇ ਮੌਕੇ 'ਤੇ ਹੀ ਵਿਅਕਤੀ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ।