ਅਮਰੀਕਾ ਵਿਚ 1000 ਤੋਂ ਵਧ ਉਡਾਣਾਂ ਰੱਦ ਹੋਣ ਕਾਰਨ ਯਾਤਰੀ ਹੋਏ ਪ੍ਰੇਸ਼ਾਨ

ਅਮਰੀਕਾ ਵਿਚ 1000 ਤੋਂ ਵਧ ਉਡਾਣਾਂ ਰੱਦ ਹੋਣ ਕਾਰਨ ਯਾਤਰੀ ਹੋਏ ਪ੍ਰੇਸ਼ਾਨ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਸਾਊਥਵੈਸਟ ਏਅਰਲਾਈਨਜ ਦੁਆਰਾ ਲੰਘੇ ਐਤਵਾਰ 1000 ਤੋਂ ਵਧ ਉਡਾਣਾਂ ਰੱਦ ਕਰ ਦੇਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨ ਹੋਣਾ ਪਿਆ। ਮੋਟੇ ਤੌਰ 'ਤੇ ਰੋਜ਼ਾਨਾਂ ਦੀਆਂ ਕੁਲ ਉਡਾਣਾਂ ਵਿਚੋਂ 27% ਰੱਦ ਕਰ ਦਿੱਤੀਆਂ ਗਈਆਂ। ਕੰਪਨੀ ਨੇ ਕਿਹਾ ਹੈ ਕਿ ਫਲੋਰੀਡਾ ਵਿਚ ਹਵਾਈ ਆਵਾਜਾਈ ਨਿਯੰਤਰਣ ਸਮੱਸਿਆ , ਘੱਟ ਸਟਾਫ ਤੇ ਖਰਾਬ ਮੌਸਮ ਕਾਰਨ ਉਡਾਣਾਂ ਰੱਦ ਕਰਨੀਆਂ ਪਈਆਂ ਹਨ। ਸਾਊਥਵੈਸਟ ਏਅਰਲਾਈਨਜ਼ ਨੇ ਸ਼ਨੀਵਾਰ 808 ਉਡਾਣਾਂ ਰੱਦ ਕਰ ਦਿੱਤੀਆਂ ਸਨ ਜਿਸ ਕਾਰਨ ਅਮਰੀਕਾ ਭਰ ਵਿਚ ਹਜਾਰਾਂ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਯਾਤਰੀਆਂ ਨੂੰ ਕਈ ਕਈ ਘੰਟੇ ਹਵਾਈ ਅੱਡਿਆਂ ਉਪਰ ਹੀ ਬਿਤਾਉਣੇ ਪਏ ਤੇ ਆਰਥਕ ਨੁਕਸਾਨ ਝਲਣਾ ਪਿਆ।