ਸੈਕਰਾਮੈਂਟੋ, ਕੈਲੀਫੋਰਨੀਆ ਚ ਹੋਇਆ ਯੂ ਪੀ ਚ ਮਾਰੇ ਗਏ ਕਿਸਾਨਾਂ ਪ੍ਰਤੀ ਰੋਸ ਇਕੱਠ

ਸੈਕਰਾਮੈਂਟੋ, ਕੈਲੀਫੋਰਨੀਆ ਚ ਹੋਇਆ ਯੂ ਪੀ ਚ ਮਾਰੇ ਗਏ ਕਿਸਾਨਾਂ ਪ੍ਰਤੀ ਰੋਸ ਇਕੱਠ

ਅਮਰੀਕੀ ਰਾਸ਼ਟਰਪਤੀ ਨੂੰ ਭੇਜਿਆ ਮੈਂਮੋਰੰਡਮ।

ਵੱਖ ਵੱਖ ਬੁਲਾਰਿਆਂ ਨੇ ਕਿਸਾਨ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਕੀਤੀ ਅਪੀਲ।

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ, ਕੈਲੀਫੋਰਨੀਆ( ਹੁਸਨ ਲੜੋਆ ਬੰਗਾ) ਗੋਲਡਨ ਸਟੇਟ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਦੇ ਕੈਪੀਟਲ ਤੇ ਅੱਜ ਪੰਜਾਬੀ ਭਾਈਚਾਰੇ ਵਲੋਂ ਬੀਤੇ ਦਿਨੀਂ ਯੂ ਪੀ ਚ ਮਾਰੇ ਗਏ ਕਿਸਾਨਾਂ ਪ੍ਰਤੀ ਰੋਸ ਪ੍ਰਗਟ ਕਰਨ ਲਈ ਇਕੱਠ ਕੀਤਾ ਗਿਆ ਜਿਸ ਦੌਰਾਨ ਦੂਰੋਂ ਨੇੜਿਓਂ ਆਏ ਬੁਲਾਰਿਆਂ ਨੇ ਹੁਣ ਤੱਕ ਮਾਰੇ ਗਏ ਕਿਸਾਂਨਾਂ ਤੇ ਯੂ ਪੀ ਵਿੱਚ ਸਿਆਸੀ ਲੋਕਾਂ ਵਲੋਂ ਕੀਤੇ ਗਏ ਕਿਸਾਨਾਂ ਦੇ ਕਤਲਾਂ ਪ੍ਰਤੀ ਦੁੱਖ ਪ੍ਰਗਟ ਕੀਤਾ। ਇਸ ਮੌਕੇ ਸਮਾਗਮ ਦੀ ਸ਼ੁਰੂਆਤ ਅਰਦਾਸ ਨਾਲ ਕੀਤੀ ਗਈ ਤੇ ਫਿਰ ਵੱਖ ਵੱਖ ਬੁਲਾਰਿਆਂ ਨੇ ਆਪਣੇ ਆਪਣੇ ਵਿਚਾਰ ਵਿਅਕਤ ਕੀਤੇ ਇਸ ਮੌਕੇ ਹਰੀਪਾਲ ਸਿੰਘ ਸਹੋਤਾ ਨੇ ਪੰਜਾਬ ਦੇ ਇਤਿਹਾਸ ਨਾਲ ਇਸ ਘਟਨਾਂ ਨੂੰ ਜੋੜਦਿਆਂ ਕਿਹਾ ਕਿ 1947 ਦੀ ਘਟਨਾਂ ਵੀ ਸਿੱਖਾਂ ਸਿਰ ਮੜ ਦਿੱਤੀ ਗਈ ਤੇ ਜਿਸ ਦੌਰਾਨ ਲੱਖਾਂ ਸਿੱਖ ਮਰੇ ਤੇ ਨਨਕਾਣਾ ਸਾਹਿਬ ਦੇ ਘੱਲੂਘਾਰੇ ਦੌਰਾਨ ਤਾਂ ਸਿੱਖਾਂ ਦੀਆਂ ਅਜ਼ਿਹੀਆਂ ਕੋਈ ਮੰਗਾਂ ਨਹੀਂ ਸੀ ਪਰ ਫਿਰ ਵੀ ਸਿੱਖਾਂ ਨੂੰ ਨਿਸ਼ਾਨਾਂ ਬਣਾਇਆ ਜਾਂਦਾ ਰਿਹਾ ਹੈ ਬਣ ਰਿਹਾ ਹੈ। ਇਸ ਦੌਰਾਨ ਕੁਲਜੀਤ ਸਿੰਘ ਨਿੱਝਰ ਇਤਿਹਾਸਕ ਗੁਰਦੁਆਰਾ ਸਟਾਕਟਨ ਨੇ ਕਿਹਾ ਕਿ ਭਾਵੇ ਜੋ ਮਰਜੀ ਕਿਹਾ ਜਾਵੇ ਪਰ ਕਤਲੇਆਮ ਸਿੱਖਾਂ ਦਾ ਹੀ ਹੋਣਾ ਹੈ, ਇਹ ਸਿਰਫ ਭਾਰਤ ਵਿੱਚ ਹੀ ਸੰਭਵ ਹੈ, ਉਨਾਂ ਕਿਹਾ ਸਾਨੂੰ ਅੱਜ ਵੀ ਭਾਰਤ ਵਿੱਚ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾਦਾ ਹੈ ਕਿਓਂ ਕਿ ਸਾਡਾ ਕੋਈ ਆਪਣਾ ਘਰ ਹੀ ਨਹੀਂ ਹੈ।

ਸਿੱਖ ਆਗੂ ਸ ਜੌਨ ਸਿੰਘ ਗਿੱਲ ਨੇ ਭਾਰਤ ਸਰਕਾਰ ਦੀ ਤਿੱਖੀ ਅਲੋਚਨਾਂ ਕਰਦਿਆਂ ਕਿਹਾ ਕਿ ਅਜ਼ਿਹੀਆਂ ਘਟਨਾਵਾਂ ਗਿਣੀ ਮਿਥੀ ਸਾਜਿਸ਼ ਤਹਿਤ ਕੀਤੀਆਂ ਜਾਂਦੀਆਂ ਹਨ, ਉਨਾਂ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਹੋਰ ਤੇਜ ਕਰਨ ਲਈ ਪੰਜਾਬ ਦੇ ਕਿਸਾਨਾ ਮੋਰਚਿਆਂ ਚ ਹੋਰ ਸ਼ਾਮਿਲ ਹੋਣ ਤੇ ਪੈਸੇ ਦੀ ਮੱਦਦ ਨਿਰੰਤਰ ਕੀਤੀ ਜਾਵੇਗੀ ਇਸ ਲਈ ਸਾਨੂੰ ਫੰਡ ਵੀ ਇਕੱਠੇ ਕਰਨੇ ਪਏ ਤਾਂ ਅਸੀਂ ਕਰਾਂਗੇ। ਉਨਾਂ ਸ਼ੋਸਲ ਮੀਡੀਏ ਨੂੰ ਭਰਪੂਰ ਵਰਤੋਂ ਚ ਲਿਆਉਣ ਲਈ ਕਿਹਾ। ਸਮਾਜਿਕ ਆਗੂ ਮਲਕੀਅਤ ਸਿੰਘ ਬੋਪਾਰਾਏ ਨੇ ਕਿਸਾਨਾਂ ਦੇ ਹੋਏ ਕਤਲੇਆਮਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਿਰਫ ਸਾਡੇ ਨਾਲ ਹੀ ਅਜ਼ਿਹਾ ਕਿਓਂ ਹੁੰਦਾ ਹੈ, ਉਨਾਂ ਕਿਹਾ ਕਿ ਕਾਂਗਰਸਮੈਨਾਂ ਨੂੰ ਸਾਡੇ ਪੜੇ ਲਿਖੇ ਭਾਈਚਾਰੇ ਵਲੋਂ ਲਿਖਿਆ ਜਾਂਣਾਂ ਚਾਹੀਦਾ ਹੈ। ਬਿਜਨਸਮੈਨ ਜਸਵੀਰ ਸਿੰਘ ਥਾਂਦੀ ਨੇ ਕਿਹਾ ਕਿ ਸਰਕਾਰ ਸਾਡੇ ਇਤਿਹਾਸ ਨੂੰ ਨਹੀਂ ਜਾਣਦੀ, ਸਾਡਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਸਾਨੂੰ ਇਕੱਠ ਹੋਕੇ ਜਿੱਤ ਪ੍ਰਾਪਤ ਕਰਨ ਲਈ ਤੁਹੱਈਆ ਕਰਨਾ ਚਾਹੀਦਾ ਹੈ। ਬਰਾਡਸ਼ਾਅ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਡਾ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਨਾਂ ਦਾ ਪਰਿਵਾਰ ਯੂ ਪੀ ਵਾਪਰੀ ਘਟਨਾ ਵਾਲੇ ਇਲਾਕੇ ਨਾਲ ਸਬੰਧ ਰੱਖਦਾ ਹੈ ਪਰ ਉਥੇ ਸਿੱਖਾਂ ਦੀਆਂ ਬੇਸ਼ੁਮਾਰ ਜਾਇਦਾਦਾਂ ਹਨ ਪਰ ਇਸ ਘਟਨਾਂ ਨੇ ਤਰਾਈ ਦੇ ਸਿਖਾਂ ਨੂੰ ਇਕੱਲੇਪਨ ਦਾ ਫਿਰ ਅਹਿਸਾਸ ਕਰਵਾਇਆ ਹੈ ਤੇ ਭਾਰਤ ਵਿੱਚ ਸਿੱਖ ਕਿਤੇ ਵੀ ਸੁਰੱਖਿਅਤ ਨਹੀਂ ਹਨ। ਸਟੇਜ ਦੀ ਕਾਰਵਾਈ ਸੀਤਲ ਸਿੰਘ ਨਿੱਝਰ ਤੇ ਸੁੱਖੀ ਸੇਖੋਂ ਅਮਨਦੀਪ ਸਿੰਘ ਸੰਧੂ ਨੇ ਨਿਭਾਈ ਇਸ ਮੌਕੇ ਹੋਰ ਬੁਲਾਰਿਆਂ ਵਿੱਚ ਜੈਗ ਬੈਂਸ, ਕੇਸਰ ਸਿੰਘ, ਰਾਜਾ ਕੰਗ, ਬੂਟਾ ਢਿਲੋਂ, ਫਕੀਰ ਸਿੰਘ ਮੱਲੀ ਨੇ ਵੀ ਵਿਚਾਰ ਰੱਖੇ। ਇਸ ਮੌਕੇ ਕੈਲੀਫੋਰਨੀਆਂ ਦੀ ਅਸੈਂਬਲੀ ਚ ਕੰਮ ਕਰਦੇ ਗੁਰਲੀਨ ਸਿੰਘ ਬੋਪਾਰਾਏ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਲਈ ਸਮੂਹਕ ਤੌਰ ਤੇ ਕਿਸਾਨਾਂ ਪ੍ਰਤੀ ਇੱਕ ਮੈੰਮੋਰੰਡਮ ਦਿੱਤਾ ਗਿਆ।