ਅਮਰੀਕਾ ਵਿਚ 77 ਸਾਲਾ ਸੇਵਾ ਮੁਕਤ ਯੁਨੀਵਰਸਿਟੀ ਡੀਨ ਦੀਆਂ ਗੋਲੀਆਂ ਮਾਰ ਕੇ ਹੱਤਿਆ

ਅਮਰੀਕਾ ਵਿਚ 77 ਸਾਲਾ ਸੇਵਾ ਮੁਕਤ ਯੁਨੀਵਰਸਿਟੀ ਡੀਨ ਦੀਆਂ ਗੋਲੀਆਂ ਮਾਰ ਕੇ ਹੱਤਿਆ
ਕੈਪਸ਼ਨ: ਹੈਨਰੀ ਹੋਰਟਨ

* ਗੋਲੀ ਸਿਰ ਵਿਚ ਮਾਰੀ ਗਈ- ਡਾਕਟਰਾਂ ਨੇ ਕੀਤੀ ਪੁਸ਼ਟੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਵਿਚ ਵਰਮਾਊਂਟ ਸਟੇਟ ਯੁਨੀਵਰਸਿਟੀ ਦੀ ਇਕ ਸੇਵਾ ਮੁਕਤ ਡੀਨ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਡੀਨ 77 ਸਾਲਾ ਆਨੋਰੀ ਫਲੇਮਿੰਗ ਦੀ ਵਰਮਾਊਂਟ ਸਟੇਟ ਯੁਨੀਵਰਸਿਟੀ ਕੈਲਸਟਨ ਕੈਂਪਸ ਨੇੜੇ ਹੱਤਿਆ ਕੀਤੀ ਗਈ ਜਿਥੇ ਉਸ ਨੇ ਕੰਮ ਕੀਤਾ ਤੇ ਸਿੱਖਿਆ ਦੇ ਖੇਤਰ ਵਿਚ ਅਗਵਾਈ ਕੀਤੀ। ਵਰਮਾਊਂਟ ਸਟੇਟ ਪੁਲਿਸ ਅਨੁਸਾਰ ਸਮਝਿਆ ਜਾਂਦਾ ਹੈ ਕਿ ਆਨੋਰੀ ਫਲੇਮਿੰਗ ਜੋ ਪੁਲੀਟਜ਼ਰ ਪੁਰਸਕਾਰ ਜੇਤੂ ਲੇਖਿਕ ਰੋਨ ਪਾਵਰਜ ਦੀ ਪਤਨੀ ਸੀ, ਯੁਨੀਵਰਸਿਟੀ ਕੈਂਪਸ ਨੇੜੇ ਲੱਗਦੇ ਹਾਈਕਿੰਗ ਟਰੇਲ ਉਪਰ ੳਪਰ ਸ਼ਾਮ 4 ਵਜੇ ਦੇ ਆਸ ਪਾਸ ਪਹੁੰਚੀ ਤੇ ਇਸ ਉਪਰੰਤ ਇਕ ਘੰਟੇ ਦੇ ਵੀ ਘੱਟ ਸਮੇ ਵਿਚ ਉਹ ਮ੍ਰਿਤਕ ਹਾਲਤ ਵਿਚ ਮਿਲੀ। ਪੁਲਿਸ ਅਨੁਸਾਰ ਉਸ ਦੇ ਸਿਰ ਵਿਚ ਗੋਲੀ ਮਾਰੀ ਗਈ। ਡਾਕਟਰਾਂ ਨੇ ਇਸ ਗੱਲੀ ਦੀ ਪੁਸ਼ਟੀ ਕੀਤੀ ਹੈ ਕਿ ਫਲੇਮਿੰਗ ਦੇ ਸਿਰ ਵਿਚ ਗੋਲੀ ਦਾ ਜ਼ਖਮ ਹੈ। ਪੁਲਿਸ ਇਸ ਹਰਮਨ ਪਿਆਰੀ ਸਿੱਖਿਆ ਸ਼ਾਸ਼ਤਰੀ ਦੇ ਕਾਤਲ ਦੀ ਭਾਲ ਵਿਚ ਹੈ। ਅਜੇ ਤੱਕ ਇਸ ਮਾਮਲੇ ਵਿਚ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਤੇ ਪੁਲਿਸ ਦਾ ਕਹਿਣਾ ਹੈ ਕਿ ਇਹ ਅਚਨਚੇਤ ਵਾਪਰੀ ਘਟਨਾ ਵੀ ਹੋ ਸਕਦੀ ਹੈ ਤੇ ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਇਹ ਹੱਤਿਆ ਗਿਣਮਿਥ ਕੇ ਕੀਤੀ ਗਈ ਹੋਵੇ। ਵਰਮਾਊਂਟ ਸਟੇਟ ਪੁਲਿਸ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਸ਼ੱਕੀ ਹੱਥਿਆਰਬੰਦ ਹੈ ਤੇ ਉਹ ਹੋਰਨਾਂ ਲਈ ਵੀ ਖਤਰਨਾਕ ਹੋ ਸਕਦਾ ਹੈ। ਇਸ ਲਈ ਲੋਕ ਚੌਕਸ ਰਹਿਣ ਤੇ ਕਿਸੇ ਵੀ ਸ਼ੱਕੀ ਵਿਅਕਤੀ ਬਾਰੇ ਪਤਾ ਲੱਗਣ 'ਤੇ ਤੁਰੰਤ ਪੁਲਿਸ ਨਾਲ ਸੰਪਰਕ ਕਰਨ।