ਕੋਲੋਰਾਡੋ ਦੇ ਨੈਸ਼ਨਲ ਪਾਰਕ ਵਿਚ ਇਕ ਪਰਬੱਤ ਆਰੋਹੀ ਦੀ ਮੌਤ ਦੋ ਜ਼ਖਮੀ

ਕੋਲੋਰਾਡੋ ਦੇ  ਨੈਸ਼ਨਲ ਪਾਰਕ ਵਿਚ ਇਕ ਪਰਬੱਤ ਆਰੋਹੀ  ਦੀ ਮੌਤ ਦੋ ਜ਼ਖਮੀ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 31 ਮਈ (ਹੁਸਨ ਲੜੋਆ ਬੰਗਾ)- ਕੋਲੋਰਾਡੋ ਦੇ ਰੌਕੀ ਮਾਉਂਟੇਨ ਨੈਸ਼ਨਲ ਪਾਰਕ ਵਿਚ ਮੀਕਰ ਚੋਟੀ 'ਤੇ ਬਰਫ ਦਾ ਤੋਦਾ ਡਿੱਗਣ ਤੇ ਪਹਾੜੀ ਟੁੱਟਣ ਨਾਲ ਇਕ ਪਰਬੱਤ ਆਰੋਹੀ ਦੀ ਮੌਤ ਹੋ ਗਈ ਤੇ 2 ਹੋਰ ਜ਼ਖਮੀ ਹੋ ਗਏ। ਪਾਰਕ ਦੇ ਅਧਿਕਾਰੀਆਂ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਪਰਬੱਤ ਆਰੋਹੀਆਂ ਵਿਚ ਦੋ ਮਰਦ ਤੇ ਇਕ ਔਰਤ ਸ਼ਾਮਿਲ ਹੈ। ਇਕ ਪਰਬੱਤ ਆਰੋਹੀ ਨੂੰ ਨੈਸ਼ਨਲ ਪਾਰਕ ਦੀ ਬਚਾਅ ਤੇ ਰਾਹਤ ਟੀਮ ਨੇ ਕੋਲੋਰਾਡੋ ਨੈਸ਼ਨਲ ਗਾਰਡ ਦੀ ਮੱਦਦ ਨਾਲ ਬਚਾ ਲਿਆ ਜਦ ਕਿ ਦੂਸਰੇ ਨੂੰ ਬਚਾਇਆ ਨਹੀਂ ਜਾ ਸਕਿਆ। ਉਸ ਦੀ ਲਾਸ਼ ਦਾ ਪਤਾ ਲਾ ਲਿਆ ਗਿਆ ਹੈ ਪਰੰਤੂ ਖਰਾਬ ਮੌਸਮ ਕਾਰਨ ਲਾਸ਼ ਨੂੰ ਕੱਢਿਆ ਨਹੀਂ ਜਾ ਸਕਿਆ। ਔਰਤ ਪਰਬੱਤ ਆਰੋਹੀ ਦੇ ਮਾਮੂਲੀ ਜ਼ਖਮ ਹਨ ਤੇ ਉਸ ਦੇ ਛੇਤੀ ਸਿਹਤਯਾਬ ਹੋਣ ਦੀ  ਆਸ ਹੈ।