ਅਮਰੀਕੀ ਸਰਹੱਦ ਨੇੜੇ ਕੈਨੇਡਾ ਪੁਲਿਸ ਵੱਲੋਂ 8 ਲਾਸ਼ਾਂ ਬਰਾਮਦ

ਅਮਰੀਕੀ ਸਰਹੱਦ ਨੇੜੇ ਕੈਨੇਡਾ ਪੁਲਿਸ ਵੱਲੋਂ 8 ਲਾਸ਼ਾਂ ਬਰਾਮਦ
ਕੈਪਸ਼ਨ:  ਅਕਵੈਸਾਸਨ ਵਿਚ ਪੁਲਿਸ ਪੀੜਤਾਂ ਦੀ ਭਾਲ ਕਰਦੀ ਹੋਈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕੈਨੇਡਾ ਪੁਲਿਸ ਵੱਲੋਂ ਅਮਰੀਕੀ ਸਰਹੱਦ ਨੇੜੇ ਅਕਵੈਸਾਸਨ ਵਿਚ 8 ਲਾਸ਼ਾਂ ਬਰਾਮਦ ਕਰਨ ਦੀ ਖ਼ਬਰ ਹੈ। ਅਕਵੈਸਾਸਨ ਮੋਹਾਕ ਰਾਸ਼ਟਰ ਖੇਤਰ ਹੈ ਜੋ ਕੈਨੇਡਾ ਦੇ ਕਿਊਬਕ ਤੇ ਓਨਟਾਰੀਓ ਰਾਜਾਂ ਵਿਚ ਸੇਂਟ ਲਾਰੈਂਸ ਦਰਿਆ ਦੇ ਨਾਲ ਨਾਲ ਫੈਲਿਆ ਹੋਇਆ ਹੈ।  ਅਧਿਕਾਰੀਆਂ ਨੇ ਕਿਹਾ ਹੈ ਕਿ ਮਾਰੇ ਗਏ ਸਾਰੇ ਲੋਕ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਵਿਚ ਸਨ। ਅਕਵੈਸਾਸਨ ਮੋਹਾਕ ਪੁਲਿਸ ਮੁੱਖੀ ਸ਼ਾਨ ਡੂਲਿਊਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮ੍ਰਿਤਕਾਂ ਵਿਚ 6 ਬਾਲਗ ਤੇ 2 ਬੱਚੇ ਸ਼ਾਮਿਲ ਹਨ।  ਪੁਲਿਸ ਨੇ ਕਿਹਾ ਹੈ ਕਿ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਮ੍ਰਿਤਕਾਂ ਵਿਚ ਇਕ ਰੋਮਾਨੀਅਨ ਤੇ ਇਕ ਭਾਰਤੀ ਪਰਿਵਾਰ ਦੇ ਲੋਕ ਸ਼ਾਮਿਲ ਹਨ। ਦਰਿਆ ਵਿਚੋਂ ਪੁਲਿਸ ਹੋਰ ਸੰਭਾਵੀ ਲਾਸ਼ਾਂ ਦੀ ਭਾਲ ਕਰ ਰਹੀ ਹੈ।