ਸਵਰਗੀ ਸਰਦਾਰ ਮਹਿੰਦਰ ਸਿੰਘ ਗਿੱਲ ਦੇ ਜੀਵਨ ਦੀ ਕਹਾਣੀ ਤੇ ਅੰਤਿਮ ਦਰਸ਼ਨ

ਸਵਰਗੀ ਸਰਦਾਰ ਮਹਿੰਦਰ ਸਿੰਘ ਗਿੱਲ ਦੇ ਜੀਵਨ ਦੀ ਕਹਾਣੀ ਤੇ ਅੰਤਿਮ ਦਰਸ਼ਨ
ਸਵਰਗੀ ਸਰਦਾਰ ਮਹਿੰਦਰ ਸਿੰਘ ਗਿੱਲ

ਅੰਮ੍ਰਿਤਸਰ ਟਾਈਮਜ਼

 ਕੈਲੇਫੋਰਨੀਆ  : ਸਵਰਗੀ ਸਰਦਾਰ ਮਹਿੰਦਰ ਸਿੰਘ ਗਿੱਲ ਦਾ ਜਨਮ ਪਿੰਡ ਹਮਾਉਂਪੁਰਾ, ਪੰਜਾਬ ਵਿੱਚ ਹੋਇਆ ਸੀ।  1958 ਵਿੱਚ ਮੈਕਸੀਕੋ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਆਪਣਾ ਮੁਢਲਾ ਜੀਵਨ  ਪਿੰਡ ਚੌਕੀਮਾਨ, ਜਗਰਾਓਂ ਵਿੱਚ ਬਿਤਾਇਆ। ਮਹਿੰਦਰ ਸਿੰਘ ਗਿੱਲ  ਛੋਟੀ ਉਮਰ ਤੋਂ ਹੀ ਇਕ ਸਾਹਸ ਤੇ ਜਨੂੰਨ  ਰੱਖਣ ਵਾਲੇ ਇਨਸਾਨ ਦੇ ਨਾਲ ਨਾਲ ਇਕ ਦਾਨੀ ਦਿਲ ਰੱਖਣ ਵਾਲੇ  ਇਨਸਾਨ ਵੀ ਸਨ।  ਉਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਪੂਰੇ  ਮੈਕਸੀਕੋ, ਸੰਯੁਕਤ ਰਾਜ, ਕੈਨੇਡਾ ਅਤੇ ਇੰਗਲੈਂਡ ਦੀ ਯਾਤਰਾ ਕੀਤੀ ਸੀ । ਮਹਿੰਦਰ ਸਿੰਘ ਗਿੱਲ ਦਾ ਵਿਆਹ 1966 ਵਿੱਚ ਨਛੱਤਰ ਕੌਰ ਨਾਲ ਹੋਇਆ ਸੀ ਅਤੇ ਵਿਆਹ ਤੋਂ  ਬਾਅਦ ਭਰਤਪੁਰ,ਰਾਜਸਥਾਨ ਵਿੱਚ ਵਸ ਗਏ ਜਿੱਥੇ ਉਹਨਾਂ ਨੇ ਆਪਣੇ 3 ਬੱਚਿਆਂ ਦਾ ਪਾਲਣ ਪੋਸ਼ਣ ਕੀਤਾ। 1988 ਵਿੱਚ, ਸਰਦਾਰ ਗਿੱਲ ਆਪਣੇ ਪਰਿਵਾਰ ਲਈ ਇੱਕ ਸੁਰੱਖਿਅਤ ਭਵਿੱਖ ਪ੍ਰਦਾਨ ਕਰਨ ਲਈ ਅਮਰੀਕਾ ਚਲੇ ਗਏ। ਅਮਰੀਕਾ ਦੀ ਧਰਤੀ ਉੱਤੇ ਜੀਵਨ ਨਿਰਬਾਹ ਕਰਦੇ ਹੋਏ  5 ਨਵੰਬਰ 2021 ਅਕਾਲ ਪੁਰਖ ਦੇ ਚਰਨਾਂ ਵਿਚ ਜਾ ਨਿਵਾਜੇ ।  ਉਨ੍ਹਾਂ ਦੀ ਤੀਖਣ ਬੁੱਧੀ ਅਤੇ ਅਨੰਦਮਈ ਸੁਭਾਅ ਨੂੰ ਸਾਰੇ ਦੋਸਤਾਂ ਅਤੇ ਪਰਿਵਾਰ ਦੁਆਰਾ ਬਹੁਤ ਯਾਦ ਕੀਤਾ ਜਾਵੇਗਾ।  ਉਹ ਆਪਣੇ ਪਿੱਛੇ ਪਤਨੀ ਨਛੱਤਰ ਕੌਰ, ਬੇਟਾ ਤੇ ਨੂੰਹ ਪਵਨਿੰਦਰ  ਗਿੱਲ ਤੇ ਸਤਵਿੰਦਰ ਕੌਰ ਗਿੱਲ, ਧੀਆਂ, ਰਾਣੀ ਖੰਗੂੜਾ ਤੇ ਰਾਜਬਿੰਦਰ ਸਿੱਧੂ, ਜਵਾਈ ਯਾਦਵਿੰਦਰ ਖੰਗੂੜਾ ਤੇ ਹੈਰੀ ਸਿੱਧੂ ਤੇ ਪੋਤੇ ਸਾਹਿਲ ,ਮਹਿਤਾਬ ਗਿੱਲ, ਹਿਨਾ ਤੇ ਦੋਹਤੇ ਟੀਨਾ ਖੰਗੂੜਾ, ਸਿਮਰਨ ਅਤੇ ਗੁਰਸ਼ਨ ਸਿੱਧੂ ਨੂੰ ਪਿੱਛੇ ਛੱਡ ਗਏ ਹਨ। ਇਸ ਦੁੱਖ ਭਰੇ ਸਮੇਂ ਵਿੱਚ  ਅੰਮ੍ਰਿਤਸਰ ਟਾਈਮਜ਼ ਦੀ ਸਾਰੀ ਟੀਮ ਸਰਦਾਰ ਮਹਿੰਦਰ ਸਿੰਘ ਗਿੱਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੀ ਹੈ ਤੇ ਅਕਾਲ ਪੁਰਖ ਅੱਗੇ ਅਰਦਾਸ ਕਰਦੀ ਹੈ ਕਿ ਪਰਿਵਾਰ ਨੂੰ ਭਾਣਾ ਮੰਨਣ  ਦਾ ਬਲ ਬਖਸ਼ੇ  ।

ਸਰਦਾਰ ਗਿੱਲ ਦਾ ਸੰਸਕਾਰ ਸ਼ਾਂਤ ਭਵਨ ਫੋਲਰ ਵਿਖੇ 20 ਨਵੰਬਰ ਨੂੰ 11 ਤੋਂ 1  ਵਜੇ ਤੱਕ ਉਪਰੰਤ ਅੰਤਿਮ ਅਰਦਾਸ ਸਿੱਖ ਸੈਂਟਰ ਪੈਸਿਫਿਕ ਕੋਸਟ ਸੇਲਮਾ ਵਿੱਚ ਹੋਵੇਗੀ।